ਚੰਡੀਗੜ੍ਹ, (ਹਿੰ.ਸ.) ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਭਾਰਤ ਹੁਣ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ, ਜਿੱਥੇ ਸਭ ਤੋਂ ਵੱਧ ਡਾਕਟਰ ਅਤੇ ਮੈਡੀਕਲ ਪ੍ਰੋਫੈਸ਼ਨਲ ਤਿਆਰ ਹੋ ਰਹੇ ਹਨ। ਇਸ ਦੇ ਚੱਲਦਿਆਂ ਅਗਲੇ ਪੰਜ ਸਾਲਾਂ ਦੇ ਅੰਦਰ ਦੇਸ਼ ਦੇ ਸਿਹਤ ਸਿੱਖਿਆ ਸੰਸਥਾਵਾਂ ਵਿੱਚ ਯੂਜੀ ਅਤੇ ਪੀਜੀ ਕੋਰਸਾਂ ਲਈ 75,000 ਸੀਟਾਂ ਵਧਾਈਆਂ ਜਾਣਗੀਆਂ। ਪਹਿਲੇ ਪੜਾਅ ਵਿੱਚ, 25,000 ਸੀਟਾਂ ਵਧਾਈਆਂ ਜਾ ਚੁੱਕੀਆਂ ਹਨ, ਜਿਸ ਨਾਲ ਦੇਸ਼ ਦੇ ਨਾਗਰਿਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਡਾਕਟਰ ਅਤੇ ਮੈਡੀਕਲ ਪ੍ਰੋਫੈਸ਼ਨਲ ਮਿਲਣਗੇ। ਜੇਪੀ ਨੱਡਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਲਗਭਗ 4,700 ਕਰੋੜ ਰੁਪਏ ਦੇ ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਨੱਡਾ ਨੇ ਕਿਹਾ ਕਿ ਸਾਲ 2017 ਵਿੱਚ ਬਣੀ ਸਿਹਤ ਨੀਤੀ ਨੇ ਦੇਸ਼ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੈਠਣ ਵਾਲੇ ਵਿਅਕਤੀ ਦੀ ਚਿੰਤਾ ਕੀਤੀ ਹੈ। ਇਹ ਪਿਛਲੀਆਂ ਸਿਹਤ ਨੀਤੀਆਂ ਤੋਂ ਬਿਲਕੁਲ ਵੱਖਰੀ ਸੀ, ਇਸਦਾ ਵਿਜ਼ਨ ਵੱਖਰਾ ਸੀ। ਇਹ ਇੱਕ ਵਿਆਪਕ ਅਤੇ ਸਮਾਵੇਸ਼ੀ ਸਿਹਤ ਨੀਤੀ ਸੀ। ਇਸਦਾ ਉਦੇਸ਼ ਸਿਰਫ਼ ਬਿਮਾਰਾਂ ਦਾ ਇਲਾਜ ਕਰਨਾ ਹੀ ਨਹੀਂ ਸੀ, ਸਗੋਂ ਬਿਮਾਰੀ ਨੂੰ ਰੋਕਣਾ ਵੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਨੇ ਸਿਹਤ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਅੱਜ ਦੇਸ਼ ਵਿੱਚ 185,000 ਆਯੁਸ਼ਮਾਨ ਅਰੋਗਿਆ ਮੰਦਰ ਚੱਲ ਹੇ ਹਨ। ਜਿੱਥੇ ਪਹਿਲਾਂ ਦੇਸ਼ ਵਿੱਚ 387 ਮੈਡੀਕਲ ਕਾਲਜ ਸਨ, ਅੱਜ 138,000 ਯੂਜੀ ਸੀਟਾਂ ਵਾਲੇ 818 ਮੈਡੀਕਲ ਕਾਲਜ ਚੱਲ ਰਹੇ ਹਨ। ਅੱਜ ਦੇਸ਼ ਵਿੱਚ 23 ਤੋਂ ਵੱਧ ਏਮਜ਼ ਕੰਮ ਕਰ ਰਹੇ ਹਨ। ਆਯੁਸ਼ਮਾਨ ਭਾਰਤ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਮੈਡੀਕਲ ਕਵਰੇਜ ਯੋਜਨਾ ਸਾਬਤ ਹੋਈ ਹੈ, ਜਿਸ ਰਾਹੀਂ 90 ਕਰੋੜ ਦੇਸ਼ ਵਾਸੀਆਂ ਨੂੰ ਆਯੁਸ਼ਮਾਨ ਕਾਰਡ ਦਿੱਤੇ ਗਏ ਹਨ। ਇਸ ਰਾਹੀਂ ਹੁਣ ਹਰ ਨਾਗਰਿਕ ਦਾ ਹੈਲਥ ਬਿਓਰਾ ਇੱਕ ਕਲਿੱਕ ਨਾਲ ਉਪਲਬਧ ਹੋਵੇਗਾ। ਨੱਡਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਪੀਜੀਆਈ ਸਮੇਤ ਦੇਸ਼ ਭਰ ਦੇ ਏਮਜ਼ ਅਤੇ ਹੋਰ ਸਿਹਤ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾਵੇਗਾ।
ਪੰਜ ਸਾਲਾਂ 'ਚ ਵਧਾਈਆਂ ਜਾਣਗੀਆਂ ਮੈਡੀਕਲ ਸੀਟਾਂ
ਦੇਸ਼ ਦੇ ਸਿਹਤ ਸਿੱਖਿਆ ਸੰਸਥਾਨਾਂ ਵਿੱਚ ਪੰਜ ਸਾਲਾਂ ’ਚ ਵਧਾਈਆਂ ਜਾਣਗੀਆਂ 75,000 ਮੈਡੀਕਲ ਸੀਟਾਂ : ਨੱਡਾ
ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਦੇ ਸਿਹਤ ਸਿੱਖਿਆ ਸੰਸਥਾਨਾਂ ਵਿੱਚ 75,000 ਮੈਡੀਕਲ ਸੀਟਾਂ ਵਧਾਈਆਂ ਜਾਣਗੀਆਂ।
By :
True Update
,
Kamaljeet Singh Kamal
•