ਪੰਜਾਬ ਵਲੋਂ ਆਊਟਸੋਰਸਡ ਵਰਕਰਾਂ ਦੀ ਸੁਰੱਖਿਆ ਲਈ ਨਵਾਂ ਕਾਨੂੰਨ

ਪੰਜਾਬ ਵੱਲੋਂ ਹਜ਼ਾਰਾਂ ਆਊਟਸੋਰਸਡ ਵਰਕਰਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਬਿੱਲ ਪਾਸ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਆਊਟਸੋਰਸਡ ਕਰਮਚਾਰੀਆਂ ਨੂੰ ਸਿੱਧੇ ਠੇਕੇ ’ਤੇ ਤਬਦੀਲ ਕਰਨ ਲਈ ਬਿੱਲ ਸਰਬਸੰਮਤੀ ਨਾਲ ਪਾਸ

By : True Update , Harmanjot Singh
ਪੰਜਾਬ ਵੱਲੋਂ ਹਜ਼ਾਰਾਂ ਆਊਟਸੋਰਸਡ ਵਰਕਰਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਬਿੱਲ ਪਾਸ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 10 ਅਗਸਤ, 2026 ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਸਟੇਟ ਆਊਟਸੋਰਸਡ ਪਰਸੋਨਲ ਬਿੱਲ-2026 ਨੂੰ ਸਰਬਸੰਮਤੀ ਨਾਲ ਪਾਸ ਕੀਤਾ ਇਸ ਕਾਨੂੰਨ ਦਾ ਉਦੇਸ਼ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਤਾਇਨਾਤ ਹਜ਼ਾਰਾਂ ਯੋਗ ਆਊਟਸੋਰਸਡ ਵਰਕਰਾਂ ਨੂੰ ਸੁਰੱਖਿਅਤ ਕਾਨੂੰਨੀ ਦਾਇਰਾ ਪ੍ਰਦਾਨ ਕਰਨਾ ਹੈ ਅਤੇ ਗਰੁੱਪ-ਸੀ ਅਤੇ ਗਰੁੱਪ-ਡੀ ਸ਼੍ਰੇਣੀਆਂ ਦੇ ਆਊਟਸੋਰਸਡ ਕਰਮਚਾਰੀਆਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਦਾ ਹੈਪਹਿਲਾਂ ਤੀਜੀ ਧਿਰ ਦੇ ਠੇਕੇਦਾਰਾਂ ਹੱਥੋਂ ਅਸੁਰੱਖਿਅਤ ਕੰਮਕਾਜੀ ਹਾਲਾਤ, ਅਨਿਯਮਿਤ ਤਨਖਾਹਾਂ ਦੀ ਅਦਾਇਗੀ ਅਤੇ ਮਨਮਾਨੀ ਕਟੌਤੀਆਂ ਦਾ ਸਾਹਮਣਾ ਕਰਨ ਵਾਲੇ ਇਹ ਵਰਕਰ ਹੁਣ ਪੰਜਾਬ ਸਰਕਾਰ ਨਾਲ ਸਾਲਾਨਾ ਆਧਾਰ ਤੇ ਸਿੱਧੇ ਠੇਕੇ ਤੇ ਤਬਦੀਲ ਹੋ ਜਾਣਗੇ
           ਸਦਨ ਵਿੱਚ ਬੋਲਦਿਆਂ ਵਿੱਤ ਮੰਤਰੀ ਚੀਮਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੂਬਾ ਸਰਕਾਰ ਅਜਿਹੇ ਵਿਅਕਤੀਆਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੋ ਮਹੱਤਵਪੂਰਨ ਕਾਰਜਸ਼ੀਲ ਅਤੇ ਤਕਨੀਕੀ ਸੇਵਾਵਾਂ ਪ੍ਰਦਾਨ ਕਰਦੇ ਹਨ ਇਸ ਕਾਨੂੰਨ ਵਿੱਚ ਯੋਗਤਾ ਦੇ ਮਾਪਦੰਡ ਤੈਅ ਕੀਤੇ ਗਏ ਹਨ, ਜਿਸ ਨਾਲ ਜ਼ਰੂਰੀ ਜਨਤਕ ਸੇਵਾਵਾਂ ਵਿੱਚ ਲੱਗੇ ਪੂਰੇ ਸਮੇਂ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਇਆ ਗਿਆ ਹੈ ਯੋਗ ਹੋਣ ਲਈ, ਕਰਮਚਾਰੀਆਂ ਨੇ ਪੰਜ ਸਾਲ ਦੀ ਨਿਰੰਤਰ ਸੇਵਾ ਪੂਰੀ ਕੀਤੀ ਹੋਣੀ ਚਾਹੀਦੀ ਹੈ ਜਦਕਿ ਬਿਜਲੀ ਸ਼ਿਕਾਇਤ ਨਿਵਾਰਨ, ਸਫਾਈ ਅਤੇ ਅੱਗ ਬੁਝੁਊ ਸੇਵਾਵਾਂ ਵਰਗੇ ਖਤਰਨਾਕ ਕੰਮਾਂ ਲਈ ਇਸ ਨੂੰ ਘਟਾ ਕੇ ਤਿੰਨ ਸਾਲ ਕੀਤਾ ਹੈ। ਬਿੱਲ ਰਾਹੀਂ ਕਰਮਚਾਰੀਆਂ ਦੀ ਤਨਖਾਹ ਦੀ ਸੁਰੱਖਿਆ, ਵੇਜ ਕੋਡ ਦੀ ਪੂਰੀ ਪਾਲਣਾ ਅਤੇ ਪੀ.ਐੱਫ, ਈ.ਐੱਸ.ਆਈ, ਗ੍ਰੈਚੁਟੀ ਅਤੇ ਛੁੱਟੀਆਂ ਦੇ ਲਾਭ ਲਾਜ਼ਮੀ ਕੀਤੇ ਗਏ।

ਮੁੱਖ ਖ਼ਬਰਾਂ

ਦਿੱਲੀ 'ਚ ਪੀਜੀ ਇਮਾਰਤ ਢਹਿਣ ਨਾਲ 6 ਮੌਤਾਂ, 10 ਲੋਕ ਸੁਰੱਖਿਅਤ ਬਚਾਏ

ਦਿੱਲੀ 'ਚ ਪੀਜੀ ਇਮਾਰਤ ਢਹਿਣ ਨਾਲ 6 ਮੌਤਾਂ, 10 ਲੋਕ ਸੁਰੱਖਿਅਤ ਬਚਾਏ

ਮੌਕੇ 'ਤੇ ਐਨਡੀਆਰਐਫ, ਫਾਇਰ ਸਰਵਿਸ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਮਲਬਾ ਹਟਾ ਕੇ ਬਚਾਅ ਕਾਰਜ ਜਾਰੀ ਹਨ

ਇੱਕ ਸਾਲ ਲਈ ਐਨਾਲੌਗ ਪਨੀਰ  ਬੈਨ

ਇੱਕ ਸਾਲ ਲਈ ਐਨਾਲੌਗ ਪਨੀਰ  ਬੈਨ

ਸਰਕਾਰ ਦੇ ਹੁਕਮਾਂ ਤੋਂ ਬਾਅਦ ਕੋਈ ਵੀ ਫੂਡ ਬਿਜ਼ਨਸ ਆਪਰੇਟਰ ਕਿਸੇ ਵੀ ਨਾਮ ਨਾਲ ਐਨਾਲੌਗ ਪਨੀਰ ਦਾ ਉਤਪਾਦਨ ਨਹੀਂ ਕਰ ਸਕੇਗਾ

ਬੋਰਵੈਲ ਤੇ ਖੂਹਾਂ ਦੀ ਖੁਦਾਈ ਲਈ ਨਵੇਂ ਸੁਰੱਖਿਆ ਨਿਯਮ

ਬੋਰਵੈਲ ਤੇ ਖੂਹਾਂ ਦੀ ਖੁਦਾਈ ਲਈ ਨਵੇਂ ਸੁਰੱਖਿਆ ਨਿਯਮ

ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਕਿ ਖੂਹ ਜਾਂ ਬੋਰਵੈਲ ਨੂੰ ਕਿਸੇ ਵੀ ਹਾਲਤ ਵਿੱਚ ਖੁੱਲ੍ਹਾ ਨਹੀਂ ਛੱਡਿਆ ਜਾਵੇਗਾ : ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ


ਦਿੱਲੀ ਦੇ ਰੋਹਿਣੀ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਦੀ ਮੌਤ, ਮਲਬੇ ਵਿੱਚੋਂ ਮਜ਼ਦੂਰ ਨੂੰ ਜ਼ਿੰਦਾ ਬਚਾਇਆ ਗਿਆ

ਦਿੱਲੀ ਦੇ ਰੋਹਿਣੀ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਦੀ ਮੌਤ, ਮਲਬੇ ਵਿੱਚੋਂ ਮਜ਼ਦੂਰ ਨੂੰ ਜ਼ਿੰਦਾ ਬਚਾਇਆ ਗਿਆ

ਬੁੱਧਵਾਰ ਸ਼ਾਮ ਵਿੱਚ ਇੱਕ ਨਵੀਂ ਚਾਰ ਮੰਜ਼ਲੀ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਅਤੇ ਬਚਾਅ ਕਾਰਜਾਂ ਦੀਆਂ ਟੀਮਾਂ ਨੇ ਜਾਣ-ਪਛਾਣ, ਪੁਲਿਸ ਅਤੇ ਨਿਯਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ।