ਚੰਡੀਗੜ੍ਹ, 24 ਅਗਸਤ (ਅਭਿਸ਼ੇਕ ਮੈਨਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਦੇ ਪਿੰਡ ਰਾਮਗੜ੍ਹ ਭੂੰਦੜ ਵਿੱਚ ਸੜਕ ਦੀ ਖਰਾਬ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ PWD ਮੰਤਰੀ ਹਰਭਜਨ ਸਿੰਘ ਈਟੀਓ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੁਲਿਸ ਦੀ ਵਰਤੋਂ ਕਰਕੇ ਸੜਕ ਦੀ ਗੁਣਵੱਤਾ ਸਬੰਧੀ ਉੱਠ ਰਹੇ ਸਵਾਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ. ਮਜੀਠੀਆ ਨੇ ਕਿਹਾ ਕਿ ਕੋਟ ਭਾਰੇ ਤੋਂ ਰਾਮਗੜ੍ਹ ਭੂੰਦੜ ਤੱਕ ਬਣੀ ਨਵੀਂ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੈ। ਕੁੱਝ ਦਿਨ ਪਹਿਲਾਂ ਪਿੰਡ ਵਾਸੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਸੜਕ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਵਰਤੇ ਜਾਣ ਦੇ ਦੋਸ਼ ਲਗਾਏ ਸਨ। ਜਦੋਂ PWD ਮੰਤਰੀ ਹਰਭਜਨ ਸਿੰਘ ਈਟੀਓ ਸੜਕ ਦਾ ਮੁਆਇਨਾ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਸਿਰਫ ਉਹ ਹਿੱਸੇ ਦਾ ਜਾਇਜ਼ਾ ਲਿਆ ਜਿੱਥੇ ਨਵਾਂ ਮਟੀਰੀਅਲ ਪਾਇਆ ਗਿਆ ਸੀ ਜਦਕਿ ਖਰਾਬ ਹਿੱਸੇ ਦਾ ਮੁਆਇਨਾ ਨਹੀਂ ਕੀਤਾ ਗਿਆ। ਪਿੰਡ ਵਾਸੀ ਮੰਤਰੀ ਨੂੰ ਸੜਕ ਦੀ ਅਸਲ ਹਾਲਤ ਦਿਖਾਉਣ ਲਈ ਉਡੀਕਦੇ ਰਹੇ, ਪਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਮਜੀਠੀਆ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਸੜਕ ਦੀ ਹਾਲਤ ਸਬੰਧੀ ਵੀਡੀਓ ਬਣਾਉਣ ਵਾਲੇ ਪਿੰਡ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਦੇ ਘਰ ਪੁਲਿਸ ਨੇ ਕਾਰਵਾਈ ਕੀਤੀ। ਘਰ ਵਿੱਚੋਂ ਸੀਸੀਟੀਵੀ ਕੈਮਰੇ ਪੁੱਟ ਲਏ ਗਏ ਅਤੇ ਡੀਵੀਆਰ ਆਪਣੇ ਨਾਲ ਲੈ ਗਏ। ਬੱਚਿਆਂ ਤੋਂ ਜਬਰਨ ਮੋਬਾਈਲ ਖੋਹੇ ਗਏ ਅਤੇ ਔਰਤਾਂ ਨਾਲ ਬਦਸਲੂਕੀ ਕੀਤੀ ਗਈ। PWD ਮੰਤਰੀ ਹਰਭਜਨ ਸਿੰਘ ਈਟੀਓ ਤੋਂ ਸਵਾਲ ਕੀਤਾ ਕਿ ਜੇ ਸੜਕ ਦੀ ਗੁਣਵੱਤਾ ਠੀਕ ਸੀ ਤਾਂ ਖਰਾਬ ਹਿੱਸੇ ਦਾ ਮੁਆਇਨਾ ਕਿਉਂ ਨਹੀਂ ਕੀਤਾ ਗਿਆ ਅਤੇ ਪਿੰਡ ਵਾਸੀਆਂ ਦੇ ਘਰ ਪੁਲਿਸ ਕਿਉਂ ਭੇਜੀ ਗਈ। ਉਨ੍ਹਾਂ ਪੁੱਛਿਆ ਕਿ ਸੀਸੀਟੀਵੀ ਅਤੇ ਡੀਵੀਆਰ ਕਬਜ਼ੇ ਵਿੱਚ ਲੈਣ ਦੀ ਕੀ ਲੋੜ ਪਈ ਅਤੇ ਲੋਕਾਂ ਦੇ ਮੋਬਾਈਲ ਫੋਨ ਕਿਉਂ ਖੋਹੇ ਗਏ।ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਸਵਾਲ ਪੁੱਛਣ ਅਤੇ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ।
ਸੜਕ ਦੀ ਖਰਾਬ ਹਾਲਤ ਲੁਕਾਉਣ ਅਤੇ ਪੁਲਿਸ ਰਾਹੀਂ ਲੋਕਾਂ ਦੀ ਆਵਾਜ਼ ਦਬਾਉਣ ਦੇ ਦੋਸ਼
ਰਾਮਗੜ੍ਹ ਭੂੰਦੜ ਸੜਕ ਮਾਮਲੇ 'ਚ ਮਜੀਠੀਆ ਦਾ ਈਟੀਓ 'ਤੇ ਪਲਟਵਾਰ, ਪੁਲਿਸ ਕਾਰਵਾਈ ਨੂੰ ਲੈ ਕੇ ਚੁੱਕੇ ਸਵਾਲ
ਮੁੱਖ ਖ਼ਬਰਾਂ
ਸਨੈਚਿੰਗ ਰੋਕਣ ਲਈ ਪਠਾਨਕੋਟ ਪੁਲਿਸ ਅਲਰਟ, ਸ਼ੱਕੀ ਵਾਹਨਾਂ 'ਤੇ ਤਿੱਖੀ ਨਜ਼ਰ
ਪੁਲਿਸ ਨੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ’ਤੇ ਨੰਬਰ ਪਲੇਟ ਲਗਾਉਣ ਅਤੇ ਸਾਰੇ ਲੋੜੀਂਦੇ ਦਸਤਾਵੇਜ਼ ਨਾਲ ਰੱਖਣ ਦੀ ਕੀਤੀ ਅਪੀਲ
ਗੈਂਗਸਟਰਾਂ ’ਤੇ ਵਾਰ’ ਦੇ 200 ਦਿਨਾਂ ਦੌਰਾਨ ਪੁਲਿਸ ਨੇ 990 ਗੈਰ-ਕਾਨੂੰਨੀ ਹਥਿਆਰ, 774 ਕਿਲੋਗ੍ਰਾਮ ਹੈਰੋਇਨ ਤੇ 15 ਹੈਂਡ ਗ੍ਰੇਨੇਡ ਬਰਾਮਦ ਕੀਤੇ
ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ; 1.09 ਲੱਖ ਤੋਂ ਵੱਧ ਛਾਪੇਮਾਰੀਆਂ, 1,532 ਭਗੌੜੇ ਅਪਰਾਧੀ ਗ੍ਰਿਫ਼ਤਾਰ<br/>
ਮੋਹਾਲੀ ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਚੋਰੀਸ਼ੁਦਾ ਵਾਹਨਾਂ ਸਮੇਤ ਦੋ ਕਾਬੂ
ਮੋਹਾਲੀ ਪੁਲਿਸ ਨੇ ਵਾਹਨ ਚੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਦੋ ਅਲਟੋ ਕਾਰਾਂ ਅਤੇ ਅੱਠ ਮੋਟਰਸਾਈਕਲਾਂ ਸਮੇਤ ਕੁੱਲ 10 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ।
ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 5 ਪਿਸਤੌਲ, 2 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਪੰਜ ਆਧੁਨਿਕ .30 ਬੋਰ ਪਿਸਤੌਲਾਂ, 2.015 ਕਿਲੋਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ।
ਬਠਿੰਡਾ ’ਚ ਨਸ਼ਾ ਤਸਕਰ ਮਨਜੀਤ ਕੌਰ ਉਰਫ਼ ਬੀਰਾ ਦਾ ਸਰਕਾਰੀ ਜ਼ਮੀਨ 'ਤੇ ਕੀਤਾ ਕਬਜ਼ਾ ਹਟਾਇਆ
ਬਠਿੰਡਾ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ 'ਯੁੱਧ ਨਸ਼ਾ ਵਿਰੁੱਧ ਮੁਹਿੰਮ' ਤਹਿਤ ਵੱਡੀ ਕਾਰਵਾਈ ਕਰਦਿਆਂ ਧੋਬਿਆਣਾ ਬਸਤੀ ਵਿੱਚ ਨਸ਼ਾ ਤਸਕਰ ਮਨਜੀਤ ਕੌਰ ਵੱਲੋਂ ਸਰਕਾਰੀ ਜ਼ਮੀਨ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾ ਦਿੱਤਾ ਹੈ।