ਕਾਦੀਆਂ ਨਗਰ ਦੇ ਨਵੇਂ ਪ੍ਰਧਾਨ ਚੁਣੇ ਗਏ

ਪਲਵਿੰਦਰ ਕੌਰ, ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਅਤੇ ਗੁਰਦਿਲਬਾਗ ਸਿੰਘ ਮਾਹਲ ਵਾਈਸ ਪ੍ਰਧਾਨ ਬਣੇ

ਕਾਦੀਆਂ ਵਿੱਚ 15 ਕੌਂਸਲਰਾਂ ਅਤੇ 8 ਕੌਂਸਲਰ ਕਾਦੀਆਂ ਨਗਰ ਕੌਂਸਲ ਦਫਤਰ ਵਿੱਚ ਚੋਣ ਪ੍ਰਕਿਰਿਆ ਦੌਰਾਨ ਹਾਜ਼ਰ ਹੋਣ ਕਰਕੇ ਬਹੁਤਮਤ ਨਾਲ ਪਲਵਿੰਦਰ ਕੌਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਵਾਈਸ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਨੂੰ ਚੁਣਿਆ ਗਿਆ।

By : Tanish kajla , True Update
ਪਲਵਿੰਦਰ ਕੌਰ, ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਅਤੇ ਗੁਰਦਿਲਬਾਗ ਸਿੰਘ ਮਾਹਲ ਵਾਈਸ ਪ੍ਰਧਾਨ ਬਣੇ

ਕਾਦੀਆਂ/ਬਟਾਲਾ, (ਹਿੰ.ਸ.) ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਸਾਰੰਗਪ੍ਰੀਤ ਸਿੰਘ ਐਸ.ਡੀ.ਐਮ ਬਟਾਲਾ ਅਤੇ ਅਰਜਨ ਸਿੰਘ ਤਹਿਸੀਲਦਾਰ ਬਟਾਲਾ ਦੀ ਮੌਜੂਦਗੀ ਵਿੱਚ ਹੋਈ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਨਗਰ ਕੌਂਸਲ ਕਾਦੀਆਂ ਦੇ ਕੁੱਲ 15 ਕੌਂਸਲਰਾਂ ਵਿੱਚੋਂ 8 ਕੌਂਸਲਰ ਕਾਦੀਆਂ ਨਗਰ ਕੌਂਸਲ ਦਫਤਰ ਵਿੱਚ ਚੋਣ ਪ੍ਰਕਿਰਿਆ ਦੌਰਾਨ ਹਾਜ਼ਰ ਹੋਣ ਕਰਕੇ ਬਹੁਮਤ ਨਾਲ ਪਲਵਿੰਦਰ ਕੌਰ (ਪਤਨੀ ਸਰਬਜੀਤ ਸਿੰਘ ਮਾਹਲ) ਨੂੰ ਪ੍ਰਧਾਨ ਚੁਣਿਆ ਗਿਆ ਅਤੇ ਵਾਈਸ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਨੂੰ ਚੁਣਿਆ ਗਿਆ। ਕਾਦੀਆਂ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਉਪਰੰਤ ਪਲਵਿੰਦਰ ਕੌਰ (ਪਤਨੀ ਸਰਬਜੀਤ ਸਿੰਘ ਮਾਹਲ) ਨੂੰ ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨ ਬਣਨ, ਵਾਈਸ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਅਤੇ ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ ਨੂੰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਜੋਬਨ ਰੰਧਾਵਾ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਗੁਰਦਾਸਪੁਰ ਵਲੋਂ ਮੁਬਾਰਕਬਾਦ ਦਿੱਤੀ ਗਈ।ਉਨ੍ਹਾਂ ਕਿਹਾ ਕਿ ਕਾਦੀਆਂ ਸ਼ਹਿਰ ਅੰਦਰ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ।