ਰਾਹੁਲ ਗਾਂਧੀ ਨੇ ਬੱਸ-ਟਰੱਕ ਕਾਰੀਗਰਾਂ ਨਾਲ ਮੁਲਾਕਾਤ ਕੀਤੀ

ਰਾਹੁਲ ਗਾਂਧੀ ਨੇ ਰਾਜਸਥਾਨ ਦੇ ਬੱਸ-ਟਰੱਕ ਬਾਡੀ ਬਿਲਡਰਾਂ ਨਾਲ ਕੀਤੀ ਮੁਲਾਕਾਤ, ਸਮੱਸਿਆਵਾਂ ਸੁਣੀਆਂ

ਰਾਜਸਥਾਨ ਵਿੱਚ ਰਾਹੁਲ ਗਾਂਧੀ ਨੇ ਬੱਸ ਤੇ ਟਰੱਕ ਬਾਡੀ ਬਿਲਡਰਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਐਮ.ਐਸ.ਐਮ.ਈ. ਵਿਰੋਧੀ ਨੀਤੀਆਂ ਛੋਟੇ ਉਦਯੋਗਾਂ ਨੂੰ ਦਬਾ ਰਹੀਆਂ ਹਨ।

ਰਾਹੁਲ ਗਾਂਧੀ ਨੇ ਰਾਜਸਥਾਨ ਦੇ ਬੱਸ-ਟਰੱਕ ਬਾਡੀ ਬਿਲਡਰਾਂ ਨਾਲ ਕੀਤੀ ਮੁਲਾਕਾਤ, ਸਮੱਸਿਆਵਾਂ ਸੁਣੀਆਂ

ਨਵੀਂ ਦਿੱਲੀ, (ਹਿੰ.ਸ.) ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਾਜਸਥਾਨ ਵਿੱਚ ਸਥਾਨਕ ਬੱਸ ਅਤੇ ਟਰੱਕ ਬਾਡੀ ਬਿਲਡਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨੇ ਸਮੱਸਿਆਵਾਂ ਸੁਣੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀਆਂ ਐਮ.ਐਸ.ਐਮ.ਈ. ਵਿਰੋਧੀ ਨੀਤੀਆਂ ਛੋਟੇ ਉਦਯੋਗਾਂ ਨੂੰ ਦਬਾ ਰਹੀਆਂ ਹਨ, ਜਿਸ ਨਾਲ ਉਹ ਸੰਕਟ ਵਿੱਚ ਪੈ ਰਹੇ ਹਨ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਐਕਸ 'ਤੇ ਇਸ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰੀਗਰਾਂ ਦੀ ਵਿਸ਼ਵ ਪੱਧਰੀ ਕਾਰੀਗਰੀ ਫੇਰਾਰੀ ਅਤੇ ਰੋਲਸ-ਰਾਇਸ ਵਰਗੀਆਂ ਕੰਪਨੀਆਂ ਦੇ ਬਰਾਬਰ ਹੈ, ਪਰ ਉਨ੍ਹਾਂ ਦਾ ਸਤਿਕਾਰ ਅਤੇ ਸਮਰਥਨ ਕਰਨ ਦੀ ਬਜਾਏ, ਉਨ੍ਹਾਂ 'ਤੇ ਨਿਯਮਾਂ ਦੀ ਲੜੀ ਦਾ ਬੋਝ ਪਾਇਆ ਜਾ ਰਿਹਾ ਹੈ। ਛੋਟੇ ਉਦਯੋਗਾਂ ਦੇ ਬੰਦ ਹੋਣ ਨਾਲ ਨਾ ਸਿਰਫ਼ ਫੈਕਟਰੀਆਂ ਬੰਦ ਹੋ ਜਾਂਦੀਆਂ ਹਨ, ਸਗੋਂ ਭਾਰਤ ਦੀ ਪ੍ਰਤਿਭਾ ਦਾ ਨੁਕਸਾਨ ਹੁੰਦਾ ਹੈ ਅਤੇ ਮਿਹਨਤੀ ਕਾਰੀਗਰਾਂ ਦੀ ਬੇਰੁਜ਼ਗਾਰੀ ਵੀ ਵਧਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜਿਹੇ ਕਾਰੀਗਰਾਂ ਦੇ ਹੱਕਾਂ ਨੂੰ ਖੋਹਣ ਦੀ ਇਜਾਜ਼ਤ ਨਹੀਂ ਦੇਵੇਗੀ।

ਮੁੱਖ ਖ਼ਬਰਾਂ

ਬਿਹਾਰ ਵਿੱਚ ਹੜ੍ਹ ਕਾਰਨ ਤਬਾਹੀ ’ਤੇ ਰਾਹੁਲ, ਖੜਗੇ ਤੇ ਪ੍ਰਿਯੰਕਾ ਨੇ ਜਤਾਇਆ ਦੁੱਖ

ਬਿਹਾਰ ਵਿੱਚ ਹੜ੍ਹ ਕਾਰਨ ਤਬਾਹੀ ’ਤੇ ਰਾਹੁਲ, ਖੜਗੇ ਤੇ ਪ੍ਰਿਯੰਕਾ ਨੇ ਜਤਾਇਆ ਦੁੱਖ

ਕਾਂਗਰਸੀ ਆਗੂਆਂ ਨੇ ਦੁਖੀ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ਤੋਂ ਵਿੱਤ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ

ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ਤੋਂ ਵਿੱਤ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ

ਸਰਕਾਰ ਦਾ ਕੰਮ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਾ ਹੈ, ਨਾ ਕਿ ਸਵਾਲ ਪੁੱਛਣ ਵਾਲਿਆਂ ਨੂੰ ਦਬਾਉਣਾ

 ਪੰਜਾਬ ਕਾਂਗਰਸ ਐੱਸਸੀ ਵਿਭਾਗ ਦਾ ਅੱਠ ਦਿਨਾਂ ਦਾ ਧਰਨਾ ਸਮਾਪਤ

ਪੰਜਾਬ ਕਾਂਗਰਸ ਐੱਸਸੀ ਵਿਭਾਗ ਦਾ ਅੱਠ ਦਿਨਾਂ ਦਾ ਧਰਨਾ ਸਮਾਪਤ

ਇਹ ਧਰਨਾ ਹਲਦਵਾਨੀ ਕੋਤਾਵਲੀ 'ਚ ਮਾਮਲੇ ਨਾਲ ਸਬੰਧਤ ਵਿਅਕਤੀਆਂ ਖਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਕੀਤਾ ਸਮਾਪਤ

ਸਚਿਨ ਪਾਇਲਟ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

ਸਚਿਨ ਪਾਇਲਟ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਹੋਈ ਮੁਲਾਕਾਤ ਦੌਰਾਨ ਪੰਜਾਬ ਵਿੱਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ

ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਕਿਹਾ : ਬੁਲੇਟ ਕੁਮਾਰ ਗੌੜ ਦੀ ਲੱਤ ਤੇ ਦੋ ਹੋਰ ਵਿਦਿਆਰਥੀਆਂ ਦੇ ਮੋਢੇ ’ਚ ਲੱਗੀ ਸੀ ਗੋਲੀ, ਇਨ੍ਹਾਂ ਬੱਚਿਆਂ ਨੇ ਅਜਿਹਾ ਕੀ ਗੁਨਾਹ ਕੀਤਾ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ?