ਪੰਜਾਬੀ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ

ਪਾਕਿਸਤਾਨ ਵੱਸਦੇ ਇਨਕਲਾਬੀ ਕਵੀ ਬਾਬਾ ਨਜਮੀ ਦੇ ਕਾਵਿ ਸੰਗ੍ਰਹਿ ‘ਮੈਂ ਇਕਬਾਲ ਪੰਜਾਬੀ ਦਾ’ ਦਾ ਪੰਜਵਾਂ ਸੰਸਕਰਨ ਲੋਕ ਅਰਪਿਤ

ਪਾਕਿਸਤਾਨ ਵਿੱਚ ਵੱਸਦੇ ਇਨਕਲਾਬੀ ਕਵੀ ਬਾਬਾ ਨਜਮੀ ਦੇ ਕਾਵਿ ਸੰਗ੍ਰਹਿ ‘ਮੈਂ ਇਕਬਾਲ ਪੰਜਾਬੀ ਦਾ’ ਦੀ ਪੰਜਵੀਂ ਰਚਨਾ ਨੂੰ ਪੰਜਾਬੀ ਭਵਨ, ਲੁਧਿਆਣਾ ਵਿੱਚ ਇੱਕ ਸਮਾਗਮ ਦੌਰਾਨ ਲੋਕ ਅਪਾਰਟਮੈਂਟ ਵਜੋਂ ਪ੍ਰਸਿੱਧ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਦੇ ਉੱਭਰਦੇ ਸਨਮਾਨਾਂ ਨੇ ਆਪਣੀਆਂ ਕਵਿਤਾਵਾਂ ਤੋਂ ਉਸ ਦੀ ਰਚਨਾ ਨੂੰ ਬਹੁਤ ਹਿੱਸਾ ਬਣਾਇਆ। ਚਿੱਤਰਕਾਰ ਗੁਰਪ੍ਰੀਤ ਬਠਿੰਡਾ ਵਾਲੇ ਪੇਂਟਿੰਗ ਦੇ ਨਾਲ, ਇਸ ਕਿਤਾਬ ਦਾ ਸਿਰਲੇਖ ਲਾਹੌਰ ਵਿੱਚ ਬਾਬਾ ਨਜਮੀ ਨੂੰ ਭੇਟ ਕੀਤੀ ਗਈ ਸੀ।

By : True Update , Tanish kajla
ਪਾਕਿਸਤਾਨ ਵੱਸਦੇ ਇਨਕਲਾਬੀ ਕਵੀ ਬਾਬਾ ਨਜਮੀ ਦੇ ਕਾਵਿ ਸੰਗ੍ਰਹਿ ‘ਮੈਂ ਇਕਬਾਲ ਪੰਜਾਬੀ ਦਾ’ ਦਾ ਪੰਜਵਾਂ ਸੰਸਕਰਨ ਲੋਕ ਅਰਪਿਤ



ਲੁਧਿਆਣਾ, (ਹਿੰ.ਸ.) ਪਾਕਿਸਤਾਨ ਵੱਸਦੇ ਪ੍ਰਸਿੱਧ ਇਨਕਲਾਬੀ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ ‘ਮੈਂ ਇਕਬਾਲ ਪੰਜਾਬੀ ਦਾ’ ਦਾ ਪੰਜਵਾਂ ਸੰਸਕਰਨ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਉਪਰੰਤ ਪੰਜਾਬੀ ਭਵਨ, ਲੁਧਿਆਣਾ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਜਗਤ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਤਾਬ ਦੇ ਪ੍ਰਕਾਸ਼ਕ ਅਤੇ ਪੰਜਾਬੀ ਕਵੀ ਸਤੀਸ਼ ਗੁਲਾਟੀ ਨੇ ਕਿਹਾ ਕਿ ਬਾਬਾ ਨਜਮੀ ਦੀ ਇੱਛਾ ਸੀ ਕਿ ਕਿਤਾਬ ਦਾ ਲੋਕ ਅਰਪਣ ਅਜਿਹੇ ਸਾਹਿਤਕਾਰਾਂ ਦੇ ਹੱਥੋਂ ਹੋਵੇ ਜੋ ਕਵਿਤਾ ਦੀ ਰੂਹ ਅਤੇ ਲੋਕ ਸ਼ਾਇਰੀ ਦੀ ਡੂੰਘੀ ਸਮਝ ਰੱਖਦੇ ਹੋਣ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੇ ਕਿਤਾਬ ਲੋਕ ਅਰਪਿਤ ਕੀਤੀ ਅਤੇ ਬਾਬਾ ਨਜਮੀ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਦੱਸਿਆ ਗਿਆ ਕਿ ਕਿਤਾਬ ਦੇ ਮੁੱਖ ਪੰਨੇ 'ਤੇ ਚਿੱਤਰਕਾਰ ਗੁਰਪ੍ਰੀਤ ਬਠਿੰਡਾ ਦੀ ਬਣਾਈ ਪੇਂਟਿੰਗ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਉਨ੍ਹਾਂ ਨੇ ਸਾਲ 2024 ਵਿੱਚ ਲਾਹੌਰ ਜਾ ਕੇ ਖੁਦ ਬਾਬਾ ਨਜਮੀ ਨੂੰ ਭੇਟ ਕੀਤੀ ਸੀ। ਇਸ ਤੋਂ ਇਲਾਵਾ ਕਿਤਾਬ ਨੂੰ ਗੁਰਮੁਖੀ ਲਿਪੀ ਵਿੱਚ ਫਿਰੋਜ਼ਪੁਰ ਦੇ ਕਵੀ ਪ੍ਰੋ. ਜਸਪਾਲ ਘਈ ਨੇ ਤਿਆਰ ਕੀਤਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਨਜਮੀ ਦੱਖਣੀ ਏਸ਼ੀਆ ਦੇ ਉਨ੍ਹਾਂ ਕਲਮੀ ਯੋਧਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੀ ਕਲਮ ਰਾਹੀਂ ਜੰਗ, ਨਫ਼ਰਤ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਨਜਮੀ ਦੀ ਕਵਿਤਾ ਅਮਨ, ਮੁਹੱਬਤ ਅਤੇ ਮਨੁੱਖੀ ਬਰਾਬਰੀ ਦਾ ਸੁਨੇਹਾ ਦਿੰਦੀ ਹੈ ਅਤੇ ਉਹ ਅੱਜ ਵੀ ਹਥਿਆਰਾਂ ਦੀ ਦੌੜ ਦੀ ਬਜਾਏ ਸਿੱਖਿਆ, ਸਿਹਤ ਅਤੇ ਸਮਾਜਿਕ ਵਿਕਾਸ ਨੂੰ ਤਰਜੀਹ ਦੇਣ ਦੀ ਵਕਾਲਤ ਕਰਦੇ ਹਨ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਬਾਬਾ ਨਜਮੀ ਦੀ ਸ਼ਾਇਰੀ ਸਿੱਧੀ ਲੋਕਾਂ ਦੇ ਦਿਲਾਂ ਨਾਲ ਸੰਵਾਦ ਕਰਦੀ ਹੈ। ਉਨ੍ਹਾਂ ਦੀ ਰਚਨਾ ਵਿੱਚ ਆਮ ਲੋਕਾਂ ਦੇ ਦੁੱਖ-ਦਰਦ, ਸਮਾਜਿਕ ਅਸਮਾਨਤਾ ਅਤੇ ਮਨੁੱਖੀ ਹੱਕਾਂ ਦੀ ਗੂੰਜ ਸੁਣਾਈ ਦਿੰਦੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਬਾਬਾ ਨਜਮੀ ਆਪਣੇ ਸ਼ਬਦਾਂ ਰਾਹੀਂ ਸੁੱਤੀ ਜ਼ਮੀਰ ਨੂੰ ਜਗਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਕਵਿਤਾ ਸਮਾਜ ਨੂੰ ਸੋਚਣ ਅਤੇ ਬਦਲਾਅ ਵੱਲ ਵਧਣ ਦੀ ਪ੍ਰੇਰਣਾ ਦਿੰਦੀ ਹੈ। ਤ੍ਰੈਲੋਚਨ ਲੋਚੀ ਨੇ ਕਿਹਾ ਕਿ ਬਾਬਾ ਨਜਮੀ ਦੀ ਸ਼ਾਇਰੀ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਦੇ ਲੋਕਾਂ ਦੇ ਸਾਂਝੇ ਦੁੱਖਾਂ ਅਤੇ ਖ਼ਾਸ ਕਰਕੇ ਧੀਆਂ ਦੇ ਦਰਦ ਨੂੰ ਬਹੁਤ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦੀ ਹੈ। ਮਨਜਿੰਦਰ ਧਨੋਆ ਨੇ ਲਾਹੌਰ ਵਿੱਚ ਬਾਬਾ ਨਜਮੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਗਤ ਅਤੇ ਕਲਾਮ ਜੀਵਨ ਭਰ ਲਈ ਪ੍ਰੇਰਣਾ ਦਾ ਸਰੋਤ ਹਨ। ਜ਼ਿਕਰਯੋਗ ਹੈ ਕਿ ਬਾਬਾ ਨਜਮੀ ਦਾ ਜਨਮ 6 ਸਤੰਬਰ 1948 ਨੂੰ ਲਾਹੌਰ ਦੇ ਘੁਮਿਆਰਪੁਰਾ ਇਲਾਕੇ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ 1947 ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਤੋਂ ਪਾਕਿਸਤਾਨ ਜਾ ਵੱਸਿਆ ਸੀ। ਬਾਬਾ ਨਜਮੀ ਅੱਜ ਵੀ ਆਪਣੀ ਕਵਿਤਾ ਰਾਹੀਂ ਅਮਨ, ਇਨਸਾਫ਼ ਅਤੇ ਮਨੁੱਖੀ ਏਕਤਾ ਦਾ ਸੁਨੇਹਾ ਦੁਨੀਆ ਤੱਕ ਪਹੁੰਚਾ ਰਹੇ ਹਨ।
 

ਮੁੱਖ ਖ਼ਬਰਾਂ

ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਕਿਹਾ : ਬੁਲੇਟ ਕੁਮਾਰ ਗੌੜ ਦੀ ਲੱਤ ਤੇ ਦੋ ਹੋਰ ਵਿਦਿਆਰਥੀਆਂ ਦੇ ਮੋਢੇ ’ਚ ਲੱਗੀ ਸੀ ਗੋਲੀ, ਇਨ੍ਹਾਂ ਬੱਚਿਆਂ ਨੇ ਅਜਿਹਾ ਕੀ ਗੁਨਾਹ ਕੀਤਾ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ?

ਪਟਿਆਲਾ: ਸਵ. ਐਡਵੋਕੇਟ ਡਿੰਪਲ ਖੱਤਰੀ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ: ਵਿਧਾਇਕ ਕੋਹਲੀ

ਪਟਿਆਲਾ: ਸਵ. ਐਡਵੋਕੇਟ ਡਿੰਪਲ ਖੱਤਰੀ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ: ਵਿਧਾਇਕ ਕੋਹਲੀ

ਸਵਰਗੀ ਐਡਵੋਕੇਟ ਡਿੰਪਲ ਖੱਤਰੀ ਦੇ ਨਾਮ 'ਤੇ ਸੜਕ ਦਾ ਨਾਮ ਰੱਖਣ ਲਈ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਜੀਨਗਰ ਸਮਾਜ ਦੀ ਮੰਗ ਨੂੰ ਅੱਗੇ ਵਧਾਉਂਦੇ ਹੋਏ ਨਗਰ ਨਿਗਮ ਦੇ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਮਤਾ ਪਾਸ ਕਰਨ ਲਈ ਕਿਹਾ ਹੈ

ਹੁਣ ਤੱਕ ਪਟਿਆਲਾ ਦੇ 86 ਪਿੰਡਾਂ ਵਿੱਚ ਦਿਖਾਈ ਗਈ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ: ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ

ਹੁਣ ਤੱਕ ਪਟਿਆਲਾ ਦੇ 86 ਪਿੰਡਾਂ ਵਿੱਚ ਦਿਖਾਈ ਗਈ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ: ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ

ਪੰਜਾਬੀ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਸ਼ੁਰੂ ਕੀਤੀ ਹੈ। ਹੁਣ ਤੱਕ 86 ਪਿੰਡਾਂ ਵਿੱਚ ਦਿਖਾਈ ਜਾ ਚੁੱਕੀ ਹੈ।