ਨਵੀਂ ਦਿੱਲੀ, 15 ਅਗਸਤ (ਹਿੰ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 80ਵੇਂ ਆਜ਼ਾਦੀ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉੱਚ ਸੰਕਲਪਾਂ ਨਾਲ ਅੱਗੇ ਵਧਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਰਾਸ਼ਟਰ ਆਪਣੇ ਸੁਪਨਿਆਂ, ਸੰਕਲਪਾਂ ਅਤੇ ਸਮਰੱਥਾਵਾਂ ਦੇ ਦਮ ’ਤੇ ਅੱਗੇ ਵਧ ਕੇ ਮਹਾਨ ਬਣਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਦੇਸ਼ 2047 ਤੱਕ ਵਿਕਸਤ ਰਾਸ਼ਟਰ ਬਣ ਜਾਵੇ। ਉਨ੍ਹਾਂ ਕਿਹਾ ਕਿ ਵੱਡੇ ਸੁਪਨੇ ਸੋਚ ਦਾ ਵਿਸਤਾਰ ਕਰਦੇ ਹਨ ਅਤੇ ਦੇਸ਼ ਦੇ ਸੰਕਲਪ ਵੀ ਉੱਚੇ ਹੋਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪੈਟਰੋਲ ਵੀ ਹੈ, ਡੀਜ਼ਲ ਵੀ ਹੈ ਅਤੇ ਯੂਰੀਆ ਵੀ ਹੈ ਅਸੀਂ ਆਪਣੀ ਤਾਕਤ ਦੇ ਸਹਾਰੇ ਖੜ੍ਹੇ ਹੋ ਕੇ ਚੱਲ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵੀਕਰਨ ਦਾ ਯੁੱਗ ਬਦਲ ਰਿਹਾ ਹੈ ਅਤੇ ਦੁਨੀਆਂ ਆਪਣੇ ਉਪਲੱਬਧ ਸਰੋਤਾਂ ਨੂੰ ਆਪਣੇ ਫਾਇਦੇ ਲਈ ਵਰਤਣ ਲੱਗ ਪਈ ਹੈ। ਅਜਿਹੇ ਸਮੇਂ ਵਿੱਚ ਆਤਮ-ਨਿਰਭਰਤਾ ਦੀ ਜ਼ਰੂਰਤ ਹੋਰ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਆਤਮ-ਨਿਰਭਰਤਾ ਲਈ ਤਿਆਰ ਨਾ ਹੁੰਦਾ ਤਾਂ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਲ ਹੁੰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਤਿਆਰੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਭਾਰਤ ਆਪਣੀਆਂ ਸਮਰੱਥਾਵਾਂ ਦੇ ਆਧਾਰ ’ਤੇ ਤਰੱਕੀ ਕਰ ਰਿਹਾ ਹੈ। ਮੋਦੀ ਨੇ ਅੱਗੇ ਕਿਹਾ ਕਿ ਲੋਕਾਂ ਦੇ ਯਤਨਾਂ ਦੇ ਨਤੀਜੇ ਵਜੋਂ, ਭਾਰਤ ਪਿਛਲੇ ਕਈ ਸਾਲਾਂ ਵਿੱਚ ‘‘ਪ੍ਰੇਜਾਈਲ ਫਾਈਵ’’ ਸ਼੍ਰੇਣੀ ਤੋਂ ਉਭਰਿਆ ਹੈ ਅਤੇ ਦੁਨੀਆ ਦੀਆਂ ਮੋਹਰੀ ਅਰਥ ਵਿਵਸਥਾਵਾਂ ਵਿੱਚ ਸ਼ਾਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਹਰ ਕੋਈ ਭਾਰਤ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਵਧਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵਿਕਸਤ ਰਾਸ਼ਟਰ ਬਣ ਜਾਵੇਗਾ ਤਾਂ ਦੁਨੀਆ ਭਾਰਤ ਨੂੰ ਵੱਖਰੇ ਢੰਗ ਨਾਲ ਦੇਖਣ ਲਈ ਮਜਬੂਰ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਹਰ ਦਿਲ ਵਿੱਚ ਵੰਦੇ ਮਾਤਰਮ ਦੀ ਗੂੰਜ, ਹਰ ਘਰ ਵਿੱਚ ਤਿਰੰਗਾ ਲਹਿਰਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 80ਵੇਂ ਆਜ਼ਾਦੀ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਲਾਲ ਕਿਲ੍ਹੇ 'ਤੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ।
ਆਪਣੇ ਸੰਬੋਧਨ ਦੌਰਾਨ ਨਰਿੰਦਰ ਮੋਦੀ
2047 'ਚ ਅਸੀਂ ਦੇਸ਼ ਨੂੰ ਵਿਕਸਿਤ ਭਾਰਤ ਬਣਾ ਕੇ ਰਹਾਂਗੇ : ਮੋਦੀ
ਰਾਸ਼ਟਰ ਆਪਣੇ ਸੁਪਨਿਆਂ, ਸੰਕਲਪਾਂ ਅਤੇ ਸਮਰੱਥਾਵਾਂ ਦੇ ਦਮ ’ਤੇ ਅੱਗੇ ਵਧ ਕੇ ਮਹਾਨ ਬਣਦਾ ਹੈ।
By :
True Update
,
Harmanjot Singh
•
ਟੈਗਸ:
India independence day 80th anniversary
PM Modi's speech
self-reliance 2047 vision
economic growth India
global rankings FTA status
ਮੁੱਖ ਖ਼ਬਰਾਂ
ਆਰਬੀਆਈ ਨੇ ਰੈਪੋ ਰੇਟ 5.25 ਪ੍ਰਤੀਸ਼ਤ 'ਤੇ ਬਰਕਰਾਰ ਰੱਖਿਆ
ਭਾਰਤੀ ਰਿਜ਼ਰਵ ਬੈਂਕ ਨੇ ਇਸ ਵਾਰ ਵੀ ਪਾਲਿਸੀ ਦਰ ਰੈਪੋ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਆਰ.ਬੀ.ਆਈ. ਦੇ ਗਵਰਨਰ ਸੰਜੇ ਮਲਹੋਤਰਾ ਨੇ ਐਲਾਨ ਕੀਤਾ ਕਿ ਰੈਪੋ ਦਰ 5.25 ਪ੍ਰਤੀਸ਼ਤ 'ਤੇ ਬਿਨਾਂ ਕਿਸੇ ਬਦਲਾਅ ਦੇ ਰਹੇਗੀ।