ਬਲੌਂਗੀ ’ਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ

ਮੋਹਾਲੀ ’ਚ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ

<br/>ਪੁਲਿਸ  ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਤੇ ਸੰਭਾਵਿਤ ਹੋਰ ਬਰਾਮਦਗੀਆਂ ਸਬੰਧੀ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ

By : True Update , Sukhwinder Kaur
ਮੋਹਾਲੀ ’ਚ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ

ਮੋਹਾਲੀ, 11 ਸਤੰਬਰ (ਹਿੰ.ਸ.) : ਮੋਹਾਲੀ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਐਸ.ਏ.ਐਸ. ਨਗਰ ਦੇ ਐਸ.ਐਸ.ਪੀ. ਵਰੁਣ ਸ਼ਰਮਾ, ਐਸ.ਪੀ. (ਦਿਹਾਤੀ) ਜਸਪਿੰਦਰ ਸਿੰਘ ਅਤੇ ਡੀ.ਐਸ.ਪੀ. ਸਬ-ਡਿਵੀਜ਼ਨ ਖਰੜ-1 ਈਸ਼ਾਨ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਬਲੌਂਗੀ ਪੁਲਿਸ ਵੱਲੋਂ ਕੀਤੀ ਗਈ। ਪੁਲਿਸ ਅਨੁਸਾਰ ਥਾਣਾ ਬਲੌਂਗੀ ਦੀ ਪੁਲਿਸ ਪਾਰਟੀ ਪਿੰਡ ਝਾਮਪੁਰ ਵਿੱਚ ਚੈਕਿੰਗ ਅਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਵਿਸ਼ਾਤ ਉਰਫ਼ ਮਕੇਸ਼ ਵਾਸੀ, ਮਕਾਨ ਨੰਬਰ 3081, ਸੈਕਟਰ-25 ਡੀ, ਚੰਡੀਗੜ੍ਹ, ਕਥਿਤ ਤੌਰ ’ਤੇ ਚਿੱਟਾ/ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਰੇਡ ਕੀਤੀ ਅਤੇ ਵਿਸ਼ਾਤ ਉਰਫ਼ ਮਕੇਸ਼ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਕੁੱਲ 20 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਬਲੌਂਗੀ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸੰਭਾਵਿਤ ਹੋਰ ਬਰਾਮਦਗੀਆਂ ਸਬੰਧੀ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।

ਮੁੱਖ ਖ਼ਬਰਾਂ

ਸ਼ਿਮਲਾ 'ਚ ਚਿੱਟਾ ਸਪਲਾਈ ਕਰਨ ਵਾਲਾ ਬੈਂਕ ਕਰਮਚਾਰੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ

ਸ਼ਿਮਲਾ 'ਚ ਚਿੱਟਾ ਸਪਲਾਈ ਕਰਨ ਵਾਲਾ ਬੈਂਕ ਕਰਮਚਾਰੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ

ਚੰਡੀਗੜ੍ਹ ਦੇ ਮਨੀਮਾਜਰਾ ਤੋਂ 31 ਸਾਲਾ ਗੌਰਵ ਤਿਸ਼ਾਵਰ ਨੂੰ ਕੀਤਾ ਗ੍ਰਿਫਤਾਰ


ਅੰਮ੍ਰਿਤਸਰ ਪੁਲਿਸ ਨੇ 27 ਕਿਲੋ ਹੈਰੋਇਨ ਤੇ ਵਿਦੇਸ਼ੀ ਪਿਸਤੌਲ ਸਮੇਤ ਚਾਰ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ 27 ਕਿਲੋ ਹੈਰੋਇਨ ਤੇ ਵਿਦੇਸ਼ੀ ਪਿਸਤੌਲ ਸਮੇਤ ਚਾਰ ਕੀਤੇ ਗ੍ਰਿਫ਼ਤਾਰ

ਮੁਲਜ਼ਮ ਕਥਿਤ ਤੌਰ ’ਤੇ ਦੁਬਈ ਵਿੱਚ ਬੈਠੇ ਇਸ ਆਪਰੇਟਰ ਅਤੇ ਸੀਮਾ ਪਾਰ ਦੇ ਤਸਕਰਾਂ ਨਾਲ ਤਾਲਮੇਲ ਕਰਕੇ ਕੰਮ ਕਰ ਰਹੇ ਸਨ

ਪੰਜਾਬ ਕਾਂਗਰਸ ਦੇ ਰੋਸ ਮਾਰਚ ’ਚ ਅੱਜ ਸ਼ਾਮਲ ਹੋਣਗੇ ਸਚਿਨ ਪਾਇਲਟ

ਪੰਜਾਬ ਕਾਂਗਰਸ ਦੇ ਰੋਸ ਮਾਰਚ ’ਚ ਅੱਜ ਸ਼ਾਮਲ ਹੋਣਗੇ ਸਚਿਨ ਪਾਇਲਟ

ਹਰਪਾਲ ਚੀਮਾ ਖ਼ਿਲਾਫ਼ ਐੱਫਆਈਆਰ ਤੇ ਬਰਖ਼ਾਸਤਗੀ ਦੀ ਮੰਗ ਕਰੇਗੀ ਕਾਂਗਰਸ

ਪੀ.ਜੀ.ਆਈ. ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ’ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ

ਪੀ.ਜੀ.ਆਈ. ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ’ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ

ਹੁਣ ਨਿਊਰੋ ਮਰੀਜ਼ਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਕਿਸੇ ਹੋਰ ਵਿਭਾਗ ਜਾਂ ਸੈਂਟਰ ’ਚ ਲਿਜਾਣ ਦੀ ਲੋੜ ਨਹੀਂ  ਪਵੇਗੀ

ਪੰਜਾਬ-ਚੰਡੀਗੜ੍ਹ ’ਚ ਮਾਨਸੂਨ ਦੀ ਰਫ਼ਤਾਰ ਮੱਠੀ, ਗਰਮੀ ਤੇ ਹੁੰਮਸ ਵਧੀ

ਪੰਜਾਬ-ਚੰਡੀਗੜ੍ਹ ’ਚ ਮਾਨਸੂਨ ਦੀ ਰਫ਼ਤਾਰ ਮੱਠੀ, ਗਰਮੀ ਤੇ ਹੁੰਮਸ ਵਧੀ

ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਗੁਰਦਾਸਪੁਰ ਵਿੱਚ ਮੀਂਹ ਦੀ ਸੰਭਾਵਨਾ