ਘਟਨਾ ਸੀਸੀਟੀਵੀ ਵਿੱਚ ਕੈਦ

ਖੰਨਾ ਨੇੜੇ ਪਿੰਡ ਰੋਹਣੋਂ ਖੁਰਦ ਵਿੱਚ ਚੋਰਾਂ ਨੇ ਪੰਜ ਮੱਝਾਂ ਕੀਤੀਆਂ ਚੋਰੀ

ਚੋਰਾਂ ਨੇ ਰਾਤ 1 ਵਜੇ ਦੇ ਕਰੀਬ ਘਰ 'ਚ ਵੜ ਕੇ ਵਾਰਦਾਤ ਨੂੰ ਦਿੱਤਾ ਅੰਜਾਮ

By : True Update , Kamaljeet Singh Kamal
ਖੰਨਾ ਨੇੜੇ ਪਿੰਡ ਰੋਹਣੋਂ ਖੁਰਦ ਵਿੱਚ ਚੋਰਾਂ ਨੇ ਪੰਜ ਮੱਝਾਂ ਕੀਤੀਆਂ ਚੋਰੀ

ਖੰਨਾ, 20 ਅਗਸਤ (ਲਖਵਿੰਦਰ ਲੱਕੀ) :ਖੰਨਾ ਦੇ ਨੇੜੇ ਪੈਂਦੇ ਪਿੰਡ ਰੋਹਣੋਂ ਖੁਰਦ ਵਿੱਚ ਚੋਰ ਦੋ ਕਿਸਾਨਾਂ ਦੀਆਂ ਪੰਜ ਮੱਝਾਂ ਨੂੰ ਚੋਰੀ ਕਰਕੇ ਜੀਪ ਵਿੱਚ ਲੱਦ ਕੇ ਫਰਾਰ ਹੋ ਗਏ। ਚੋਰੀ ਦੀ ਇਹ ਘਟਨਾ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਚੋਰ ਦੇਰ ਰਾਤ ਕਰੀਬ ਇੱਕ ਵਜੇ ਪਿੰਡ ਵਿੱਚ ਦਾਖਲ ਹੋਏ। ਘਟਨਾ ਤੋਂ ਪਹਿਲਾਂ ਚੋਰਾਂ ਨੇ ਕੁਝ ਸੀਸੀਟੀਵੀ ਕੈਮਰਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਿੱਚ ਲੱਗੇ ਕੁਝ ਕੈਮਰਿਆਂ ਵਿੱਚ ਇਹ ਕਰਤੂਤ ਕੈਦ ਹੋ ਗਈ। ਜਿੱਥੇ ਕਿਸਾਨ ਚੋਰੀ ਤੋਂ ਨਿਰਾਸ਼ ਹਨ, ਉੱਥੇ ਪਿੰਡ ਵਾਸੀ ਵੀ ਗੁੱਸੇ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਮੱਝਾਂ ਨੂੰ ਵੀ ਨਹੀਂ ਬਖਸ਼ ਰਹੇ। ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਬਲਜਿੰਦਰ ਸਿੰਘ ਅਤੇ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਚੋਰ ਬਹੁਤ ਸ਼ਾਤਰ ਸਨ ਅਤੇ ਬਿਨਾਂ ਨੰਬਰ ਵਾਲੀ ਜੀਪ ਲੈ ਕੇ ਪਿੰਡ ਵਿੱਚ ਆਏ ਸਨ। ਉਨ੍ਹਾਂ ਨੇ ਦੋ ਘਰਾਂ ਵਿੱਚੋਂ ਪੰਜ ਮੱਝਾਂ ਚੋਰੀ ਕੀਤੀਆਂ ਤੇ ਜੀਪ ਵਿੱਚ ਲੱਦ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਚੋਰ ਪੰਜਾਬ ਤੋਂ ਨਹੀਂ, ਬਾਹਰ ਤੋਂ ਸਨ। ਜੇਕਰ ਪੁਲਿਸ ਗਸ਼ਤ 'ਤੇ ਹੁੰਦੀ ਤਾਂ ਸ਼ਾਇਦ ਚੋਰੀ ਨਾ ਹੁੰਦੀ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਪਿੰਡਾਂ ਵਿੱਚ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।