ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ

ਸਾਂਸਦ ਧਰਮਵੀਰ ਗਾਂਧੀ ਖਿਲਾਫ਼ ਸ਼ਿਵ ਸੈਨਾ ਹਿੰਦ ਨੇ ਐੱਸ.ਐੱਸ.ਪੀ. ਮੋਹਾਲੀ ਨੂੰ ਦਿੱਤੀ ਦਰਖਾਸਤ

ਇਸ ਨਾਲ ਹਿੰਦੂ/ਸਨਾਤਨ ਧਰਮ ਵਿਚ ਆਸਥਾ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ : ਨਿਸ਼ਾਂਤ ਸ਼ਰਮਾ

By : True Update , Sukhwinder Kaur
ਸਾਂਸਦ ਧਰਮਵੀਰ ਗਾਂਧੀ ਖਿਲਾਫ਼ ਸ਼ਿਵ ਸੈਨਾ ਹਿੰਦ ਨੇ ਐੱਸ.ਐੱਸ.ਪੀ. ਮੋਹਾਲੀ ਨੂੰ ਦਿੱਤੀ ਦਰਖਾਸਤ

ਸਾਂਸਦ ਡਾ. ਗਾਂਧੀ ਖਿਲਾਫ਼ ਐੱਸ.ਐੱਸ.ਪੀ. ਮੋਹਾਲੀ ਨੂੰ ਦਰਖਾਸਤ ਦਿੰਦੇ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਤੇ ਹੋਰ

ਮੋਹਾਲੀ, 25 ਅਗਸਤ (ਟਰੂਅਪਡੇਟ) - ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਹਿੰਦੂ ਧਰਮ, ਧਾਰਮਿਕ ਯਾਤਰਾਵਾਂ ਅਤੇ ਹਿੰਦੂ ਦੇਵੀ-ਦੇਵਤਿਆਂ ਸਬੰਧੀ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਸਬੰਧੀ ਅੱਜ ਐੱਸ.ਐੱਸ.ਪੀ. ਮੋਹਾਲੀ ਨੂੰ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਲੋਂ ਦਰਖਾਸਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਕਾਂਗਰਸ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਹਿੰਦੂ ਧਰਮ, ਹਿੰਦੂ ਧਾਰਮਿਕ ਯਾਤਰਾਵਾਂ ਅਤੇ ਭਗਵਾਨ ਸ਼ਿਵ ਅਤੇ ਭਗਵਾਨ ਸ਼੍ਰੀ ਰਾਮ ਦੇ ਨਾਮ ਸਬੰਧੀ ਕੁਝ ਅਜਿਹੀਆਂ ਟਿੱਪਣੀਆਂ/ਪੋਸਟਾਂ ਕੀਤੀਆਂ ਗਈਆਂ ਹਨ ਜੋ ਉਨ੍ਹਾਂ ਮੁਤਾਬਿਕ ਅਪਮਾਨਜਨਕ ਤੇ ਇਤਰਾਜ਼ਯੋਗ ਹਨ। ਇਸ ਨਾਲ ਹਿੰਦੂ/ਸਨਾਤਨ ਧਰਮ ਵਿਚ ਆਸਥਾ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ। ਅਜਿਹੀਆਂ ਟਿੱਪਣੀਆਂ ਧਾਰਮਿਕ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸਮਾਜ ਵਿਚ ਤਣਾਅ ਅਤੇ ਆਪਸੀ ਵਿਰੋਧ ਦੀ ਸਥਿਤੀ ਵੀ ਪੈਦਾ ਕਰ ਸਕਦੀਆਂ ਹਨ। ਸਨਾਤਨ ਧਰਮ ਨਾਲ ਸਬੰਧ ਰੱਖਣ ਕਰਕੇ ਉਕਤ ਟਿੱਪਣੀਆਂ ਖੁਦ ਉਨ੍ਹਾਂ ਲਈ ਵੀ ਬਹੁਤ ਹੀ ਦੁਖਦਾਈ ਅਤੇ ਅਪਮਾਨਜਨਕ ਹਨ। ਨਿਸ਼ਾਂਤ ਸ਼ਰਮਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਦਰਖਾਸਤ ਦੇ ਨਾਲ ਉਨ੍ਹਾਂ ਸੰਬੰਧਿਤ ਫੇਸਬੁੱਕ ਪੋਸਟਾਂ/ਟਿੱਪਣੀਆਂ ਦੇ ਸਕ੍ਰੀਨਸ਼ਾਟ ਵੀ ਸਬੂਤ ਵਜੋਂ ਨੱਥੀ ਕੀਤੇ।