ਗੁਬਾਰਿਆਂ ’ਤੇ ਲਿਖਿਆ ਸੀ ‘ਦਿਲ-ਦਿਲ ਪਾਕਿਸਤਾਨ’

ਗੁਰਦਾਸਪੁਰ ’ਚ ਮਿਲਿਆ ਪਾਕਿਸਤਾਨੀ ਝੰਡਾ ਅਤੇ ਗੁਬਾਰੇ

ਆਜ਼ਾਦੀ ਦਿਵਸ ਦੇ ਮੌਕੇ ’ਤੇ ਪੰਜਾਬ ਦੇ ਗੁਰਦਾਸਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁਝ ਪਿੰਡ ਵਾਸੀਆਂ ਨੇ ਗੁਬਾਰਿਆਂ ਦੇ ਨਾਲ ਪਾਕਿਸਤਾਨੀ ਝੰਡਾ ਵੇਖਿਆ। ਇਨ੍ਹਾਂ ਝੰਡਿਆਂ ਦੀ ਲੰਬਾਈ ਚਾਰ ਤੋਂ ਪੰਜ ਫੁੱਟ ਦੱਸੀ ਜਾ ਰਹੀ ਹੈ।

By : True Update , Kamaljeet Singh Kamal
ਗੁਰਦਾਸਪੁਰ ’ਚ ਮਿਲਿਆ ਪਾਕਿਸਤਾਨੀ ਝੰਡਾ ਅਤੇ ਗੁਬਾਰੇ

ਦਰੱਖਤ ਨਾਲ ਲਟਿਕਆ ਪਾਕਿਸਤਾਨੀ ਝੰਡਾ ਅਤੇ ਗੁਬਾਰੇ

ਚੰਡੀਗੜ੍ਹ, 15 ਅਗਸਤ (ਹਿੰ.ਸ.)  : ਆਜ਼ਾਦੀ ਦਿਵਸ ਦੇ ਮੌਕੇ ’ਤੇ ਪੰਜਾਬ ਦੇ ਗੁਰਦਾਸਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁਝ ਪਿੰਡ ਵਾਸੀਆਂ ਨੇ ਗੁਬਾਰਿਆਂ ਦੇ ਨਾਲ ਪਾਕਿਸਤਾਨੀ ਝੰਡਾ ਵੇਖਿਆ। ਇਹ ਗੁਬਾਰੇ ਇੱਕ ਦਰੱਖਤ ਵਿੱਚ ਫਸ ਗਏ। ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਰਸੂਲਪੁਰ ਦੇ ਖੇਤਾਂ ਵਿੱਚ ਨਹਿਰ ਵਿਭਾਗ ਦੀ ਮਾਈਨਰ ਸੜਕ ’ਤੇ ਲੱਗੇ ਇੱਕ ਦਰੱਖਤ ’ਤੇ ਗੁਬਾਰਿਆਂ ਨਾਲ ਬੰਨ੍ਹੇ ਦਰਜਨਾਂ ਹਰੇ ਅਤੇ ਚਿੱਟੇ ਪਾਕਿਸਤਾਨੀ ਝੰਡੇ ਲਟਕਦੇ ਮਿਲੇ। ਇਨ੍ਹਾਂ ਝੰਡਿਆਂ ਦੀ ਲੰਬਾਈ ਚਾਰ ਤੋਂ ਪੰਜ ਫੁੱਟ ਦੱਸੀ ਜਾ ਰਹੀ ਹੈ। ਗੁਬਾਰਿਆਂ ’ਤੇ ‘ਦਿਲ-ਦਿਲ ਪਾਕਿਸਤਾਨ’ ਲਿਖਿਆ ਹੋਇਆ ਸੀ। ਜਿਵੇਂ ਹੀ ਕਲਾਨੌਰ ਪੁਲਿਸ ਸਟੇਸ਼ਨ ਨੂੰ ਇਸ ਬਾਰੇ ਜਾਣਕਾਰੀ ਮਿਲੀ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਦਰੱਖਤ ਨਾਲ ਲਟਕਦੇ ਪਾਕਿਸਤਾਨੀ ਝੰਡੇ ਅਤੇ ਗੁਬਾਰੇ ਆਪਣੇ ਕਬਜ਼ੇ ਵਿੱਚ ਲੈ ਲਏ। ਇਸ ਸਬੰਧੀ ਕਲਾਨੌਰ ਪੁਲਿਸ ਸਟੇਸ਼ਨ ਦੇ ਮੁਖੀ ਜਤਿੰਦਰ ਪਾਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਪੁਸ਼ਟੀ ਕੀਤੀ ਕਿ ਪੁਲਿਸ ਨੇ ਬਰਾਮਦ ਕੀਤੀ ਸਮੱਗਰੀ ਨੂੰ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਹਿਰਾਂ ਅਨੁਸਾਰ ਪਾਕਿਸਤਾਨੀ ਪੰਜਾਬ ਦਾ ਨਾਰੋਵਾਲ ਜ਼ਿਲ੍ਹਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨੇੜੇ ਹੈ। ਪਾਕਿਸਤਾਨ 14 ਅਗਸਤ ਨੂੰ ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ ਕਰਦਾ ਹੈ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਗੁਬਾਰੇ ਅਤੇ ਝੰਡੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਆਯੋਜਿਤ ਸਮਾਗਮ ਦੌਰਾਨ ਛੱਡੇ ਗਏ ਹੋ ਸਕਦੇ ਹਨ ਜੋ ਰਾਤ ਨੂੰ ਹਵਾ ਦੀ ਦਿਸ਼ਾ ਨਾਲ ਭਾਰਤੀ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਏ।
 

ਮੁੱਖ ਖ਼ਬਰਾਂ

ਆਜ਼ਾਦੀ ਦਿਵਸ ਮੌਕੇ ਵਾਹਘਾ-ਅਟਾਰੀ ਸਰਹੱਦ ’ਤੇ ਗੂੰਜਿਆ ਹਿੰਦ-ਪਾਕਿ ਭਾਈਚਾਰੇ ਦਾ ਸੰਦੇਸ਼

ਆਜ਼ਾਦੀ ਦਿਵਸ ਮੌਕੇ ਵਾਹਘਾ-ਅਟਾਰੀ ਸਰਹੱਦ ’ਤੇ ਗੂੰਜਿਆ ਹਿੰਦ-ਪਾਕਿ ਭਾਈਚਾਰੇ ਦਾ ਸੰਦੇਸ਼

ਵਾਹਘਾ-ਅਟਾਰੀ ਬਾਰਡਰ ’ਤੇ ਆਜ਼ਾਦੀ ਦਿਵਸ ਮੌਕੇ ਹਿੰਦ-ਪਾਕਿ ਦੋਸਤੀ, ਭਾਈਚਾਰੇ ਅਤੇ ਅਮਨ ਦਾ ਸੰਦੇਸ਼ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਲੋਕਾਂ ਨੇ ਮੋਮਬੱਤੀਆਂ ਜਗਾ ਕੇ ਦੋਵੇਂ ਦੇਸ਼ਾਂ ਵਿਚਕਾਰ ਅਮਨ ਅਤੇ ਸ਼ਾਂਤੀ ਦੀ ਕੀਤੀ ਅਰਦਾਸ ।

ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ

ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ

ਜੰਮੂ ਵਿੱਚ ਬੀਐਸਐਫ ਜਵਾਨਾਂ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਜੋ ਪਾਕਿਸਤਾਨੀ ਪਾਸਿਓਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪਾਠਾਨਕੋਟ ਵਿੱਚ ਜ਼ਿਲ੍ਹਾ ਪੁਲਿਸ ਅਤੇ ਬੀਐੱਸਐੱਫ ਨੇ ਸਰਹੱਦੀ ਇਲਾਕਿਆਂ ਵਿੱਚ ਗਹਿਰੀ ਤਲਾਸ਼ੀ ਮੁਹਿੰਮ ਚਲਾਈ

ਪਾਠਾਨਕੋਟ ਵਿੱਚ ਜ਼ਿਲ੍ਹਾ ਪੁਲਿਸ ਅਤੇ ਬੀਐੱਸਐੱਫ ਨੇ ਸਰਹੱਦੀ ਇਲਾਕਿਆਂ ਵਿੱਚ ਗਹਿਰੀ ਤਲਾਸ਼ੀ ਮੁਹਿੰਮ ਚਲਾਈ

ਪਾਠਾਨਕੋਟ ਵਿੱਚ ਭਾਰਤ-ਪਾਕ ਸਰਹੱਦ ਦੇ ਨੇੜੇ ਸੁੰਨੇ ਇਲਾਕਿਆਂ ਵਿੱਚ ਜ਼ਿਲ੍ਹਾ ਪੁਲਿਸ ਅਤੇ ਬੀਐੱਸਐੱਫ ਨੇ ਕਾਨੂੰਨੀ ਅਪਰਾਧਾਂ ਵਿਰੁੱਧ ਸਰਚ ਆਪ੍ਰੇਸ਼ਨ ਚਲਾਇਆ। ਸੁਰੱਖਿਆ ਬਲਾਂ ਨੇ ਸਰਹੱਦੀ ਖੇਤਰਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਅਤੇ ਲੋਕਾਂ ਨੂੰ ਅਪਰਾਧਾਂ ਨਾਲ ਸੰਬੰਧਿਤ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਲਈ ਕਿਹਾ।