ਅਚਾਨਕ ਸਾਹ ਲੈਣ ’ਚ ਮਹਿਸੂਸ ਹੋਈ ਦਿੱਕਤ

ਰੱਖੜ ਪੁੰਨਿਆ ਮੇਲੇ ’ਚ ਜਾ ਰਹੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਤਬੀਅਤ ਵਿਗੜੀ

ਫਿਲਹਾਲ  ਸਿਹਤ ਸਥਿਰ, ਮੁੱਢਲੀ ਜਾਂਚ ਤੋਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

By : True Update , Sukhwinder Kaur
ਰੱਖੜ ਪੁੰਨਿਆ ਮੇਲੇ ’ਚ ਜਾ ਰਹੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਤਬੀਅਤ ਵਿਗੜੀ

ਚੰਡੀਗੜ੍ਹ, 28 ਅਗਸਤ (ਹਿੰ.ਸ.) : ਪੰਜਾਬ ਵਿੱਚ ਰੱਖੜ ਪੁੰਨਿਆ ਮੇਲੇ ਮੌਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਕੇ ਆਪਣੇ ਸਿਆਸੀ ਸੰਦੇਸ਼ ਦਿੱਤੇ ਜਾ ਰਹੇ ਹਨ, ਉੱਥੇ ਹੀ ਰੱਖੜ ਪੁੰਨਿਆ ਮੇਲੇ ਵਿੱਚ ਸ਼ਾਮਲ ਹੋਣ ਜਾ ਰਹੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਅਚਾਨਕ ਤਬੀਅਤ ਵਿਗੜ ਗਈ। ਸੰਸਦ ਮੈਂਬਰ ਖਾਲਸਾ ਨੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਪੰਥਕ ਕਾਨਫਰੰਸ ਵਿੱਚ ਸ਼ਾਮਲ ਹੋਣਾ ਸੀ। ਰਸਤੇ ਵਿੱਚ ਅਚਾਨਕ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਮਸ ਅਤੇ ਗਰਮੀ ਭਰੇ ਮੌਸਮ ਕਾਰਨ ਸੰਸਦ ਮੈਂਬਰ ਖਾਲਸਾ ਨੂੰ ਅਚਾਨਕ ਸਾਹ ਲੈਣ ਵਿੱਚ ਕੁਝ ਦਿੱਕਤ ਮਹਿਸੂਸ ਹੋਈ। ਇਸ ਤੋਂ ਬਾਅਦ ਘਬਰਾਹਟ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦੀ ਮੁੱਢਲੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਫਿਲਹਾਲ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਮੁੱਖ ਖ਼ਬਰਾਂ

ਪਟਿਆਲਾ ਦੇ ਇੱਕ ਨਾਮੀ ਸਕੂਲ 'ਚ ਵਿਦਿਆਰਥੀਆਂ ਦੀ ਤਬੀਅਤ ਖਰਾਬ

ਪਟਿਆਲਾ ਦੇ ਇੱਕ ਨਾਮੀ ਸਕੂਲ 'ਚ ਵਿਦਿਆਰਥੀਆਂ ਦੀ ਤਬੀਅਤ ਖਰਾਬ

ਪੰਜ ਵਿਦਿਆਰਥੀ ਹਸਪਤਾਲ ਦਾਖਲ, ਸਿਹਤ ਮੰਤਰੀ ਨੇ ਅਧਿਕਾਰੀਆਂ ਤੋਂ ਮੰਗੀ ਜਾਂਚ ਰਿਪੋਰਟ


ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਿਹਤ ਵਿਗੜੀ , ਠਾਣੇ ਦੇ ਹਸਪਤਾਲ ਵਿੱਚ ਦਾਖਲ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਿਹਤ ਵਿਗੜੀ , ਠਾਣੇ ਦੇ ਹਸਪਤਾਲ ਵਿੱਚ ਦਾਖਲ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਿਹਤ ਸ਼ੁੱਕਰਵਾਰ ਰਾਤ ਨੂੰ ਸਿਹਤ ਵਿਗੜ ਗਈ ਅਤੇ ਉਹ ਠਾਣੇ ਦੇ ਜੁਪੀਟਰ ਹਸਪਤਾਲ ਵਿੱਚ ਦਾਖਲ ਹੋਏ।