ਬਟਾਲਾ, (ਹਿੰ.ਸ.) ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਬਨ ਅਸਟੇਟ ਵਿਖੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਮੂੱਖ ਅਧਿਆਪਕਾ ਸੁਖਮੀਤ ਕੌਰ ਦੀ ਅਗਵਾਈ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿਚ ਸਿਵਲ ਡਿਫੈਂਸ ਬਟਾਲਾ ਵਲੋਂ ਪੋਸਟ ਵਾਰਡਨ ਹਰਬਖਸ਼ ਸਿੰਘ, ਮਨਿੰਦਰ ਕੌਰ, ਰੂਬੀ, ਗੁਰਪ੍ਰੀਤ ਸਿੰਘ ਸਾਰੇ ਸੀਡੀ ਵਲੰਟੀਅਰਜ਼, ਨਵਨੀਤ ਕੌਰ, ਰਣਜੀਤ ਕੌਰ, ਸੰਤੌਸ਼ ਕੁਮਾਰੀ, ਡਿੰਪਲ, ਗੁਰਜੀਤ ਕੌਰ, ਸੁਖਵਿੰਦਰ ਕੌਰ ਦੇ ਨਾਲ ਵਿਦਿਆਰਥੀ ਹਾਜ਼ਰ ਸਨ। ਸ਼ੁਰੂਆਤ ਵਿਚ ਭਗਤ ਪੂਰਨ ਸਿੰਘ ਜੀ ਦੇ ਜੀਵਨ ‘ਤੇ ਚਾਣਨਾ ਪਾਇਆ 'ਤੇ ਬੱਚਿਆਂ ਨੂੰ ਉਨ੍ਹਾਂ ਦੇ ਸਿੱਖਿਆਵਾਂ ਦੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆ ਨੂੰ ਕਿਹਾ ਕਿ ਸਥਾਪਤ ਪਿੰਗਲਵਾੜੇ ਵੀ ਜਰੂਰ ਜਾਣ ਜਿਸ ਨਾਲ ਸਾਡੇ ਵਿਚ ਵੀ ਸਮਾਜਿਕ ਸੇਵਾ ਭਾਵਨਾ ਪੈਦਾ ਹੋਵੇ।। ਇਸ ਤੋਂ ਅੱਗੇ ਨਾਗਰਿਕ ਸੁਰੱਖਿਆ ਤਹਿਤ ਫਸਟ ਏਡ ਬਾਕਸ, ਸਿਵਲ ਡਿਫੈਂਸ ਦੇ ਉਦੇਸ਼ ਤੇ ਸੜਣ ਮੌਕੇ ਕੀ ਕਰੀਏ-ਕੀ ਨਾ ਕਰੀਏ ਬਾਰੇ ਦੱਸਿਆ ਤੇ ਅਭਿਆਸ ਵੀ ਕਰਵਾਇਆ। ਆਖਰ ਵਿਚ ਜਾਨਵਰਾਂ ਦੀ ਜਾਨ ਬਚਾਉਣ ਵਾਲੇ ਬਹਾਦਰ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਸਮੂਹ ਸਟਾਫ ਵਲੌ ਸਿਵਲ ਡਿਫੈਂਸ ਟੀਮ ਦਾ ਧੰਨਵਾਦ ਕੀਤਾ।
ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਲਗਾਇਆ ਜਾਗਰੂਕਤਾ ਕੈਂਪ
ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਬਨ ਅਸਟੇਟ ਵਿਖੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਮੂੱਖ ਅਧਿਆਪਕਾ ਸੁਖਮੀਤ ਕੌਰ ਦੀ ਅਗਵਾਈ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ।
ਮੁੱਖ ਖ਼ਬਰਾਂ
ਓਮ ਜੀ ਪਾਰਕ ’ਚ ਵਿਸ਼ੇਸ਼ ਸਫਾਈ ਅਭਿਆਨ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਅਤੇ ਕੂੜਾ ਨਿਰਧਾਰਤ ਸਥਾਨਾਂ ’ਤੇ ਹੀ ਪਾਉਣ
ਵਿਧਾਇਕ ਲਾਭ ਸਿੰਘ ਨੇ ‘ਮਾਡਰਨ ਸੱਥ’ ਦਾ ਕੀਤਾ ਉਦਘਾਟਨ
ਪਿੰਡ ਵਾਸੀਆਂ ਨੂੰ ਆਪਣੇ ਪਿੰਡ ਵਿੱਚ ਹੀ ਸੁਵਿਧਾਜਨਕ, ਸਾਫ਼-ਸੁਥਰਾ ਅਤੇ ਸੁਚੱਜਾ ਮਾਹੌਲ ਮੁਹੱਈਆ ਕਰਵਾਉਣਾ
ਮਲਵਿੰਦਰ ਕੰਗ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਕੀਤੀ ਸਮੀਖਿਆ
ਜ਼ਿਲ੍ਹਾ ਪ੍ਰਸ਼ਾਸਨ ਨੂੰ ਨਸ਼ਾ ਛੱਡ ਚੁੱਕੇ ਨੌਜਵਾਨਾਂ ਲਈ ਪੁਨਰਵਾਸ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕਿਹਾ : ਕੰਮ