ਹੈਂਡਲੂਮ ਦਿਵਸ 'ਤੇ ਬੁਣਕਰਾਂ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਹੈਂਡਲੂਮ ਦਿਵਸ 'ਤੇ ਬੁਣਕਰਾਂ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਐਕਸ 'ਤੇ ਰਾਸ਼ਟਰੀ ਹੈਂਡਲੂਮ ਦਿਵਸ 'ਤੇ ਬੁਣਕਰਾਂ ਨੂੰ ਵਧਾਈ ਦਿੰਦੇ ਕਿਹਾ ਕਿ ਅਸੀਂ ਆਪਣੇ ਬੁੁਣਕਰਾਂ ਅਤੇ ਕਾਰੀਗਰਾਂ ਦੇ ਹੁਨਰ, ਰਚਨਾਤਮਕਤਾ ਅਤੇ ਸਮਰਪਣ ਨੂੰ ਸਲਾਮ ਕਰਦੇ ਹਾਂ।

By : True Update , Harpreet Singh
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਹੈਂਡਲੂਮ ਦਿਵਸ 'ਤੇ ਬੁਣਕਰਾਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, (ਹਿੰ.ਸ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਐਕਸ ’ਤੇ ਰਾਸ਼ਟਰੀ ਹੈਂਡਲੂਮ ਦਿਵਸ ਅਤੇ ਦੇਸ਼ ਦੇ ਬੁਣਕਰਾਂ ਦੀ ਅਨਮੋਲ ਵਿਰਾਸਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੁਣਕਰਾਂ ਨੇ ਇਸ ਵਿਰਾਸਤ ਨੂੰ ਸੰਭਾਲਿਆ ਹੈ। ਪ੍ਰਧਾਨ ਮੰਤਰੀ ਨੇ ਲਿਖਿਆ, "ਅੱਜ, ਰਾਸ਼ਟਰੀ ਹੈਂਡਲੂਮ ਦਿਵਸ 'ਤੇ, ਅਸੀਂ ਭਾਰਤ ਦੀ ਅਮੀਰ ਅਤੇ ਜੀਵੰਤ ਹੈਂਡਲੂਮ ਵਿਰਾਸਤ ਦਾ ਜਸ਼ਨ ਮਨਾ ਰਹੇ ਹਾਂ। ਅਸੀਂ ਆਪਣੇ ਬੁਣਕਰਾਂ ਅਤੇ ਕਾਰੀਗਰਾਂ ਦੇ ਹੁਨਰ, ਰਚਨਾਤਮਕਤਾ ਅਤੇ ਸਮਰਪਣ ਨੂੰ ਵੀ ਸਲਾਮ ਕਰਦੇ ਹਾਂ। ਪੀੜ੍ਹੀਆਂ ਤੋਂ, ਉਨ੍ਹਾਂ ਨੇ ਸਾਡੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਅਤੇ ਅਮੀਰ ਬਣਾਇਆ ਹੈ।" ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਾਡੀ ਸਰਕਾਰ ਹੈਂਡਲੂਮ ਸੈਕਟਰ ਦਾ ਸਮਰਥਨ ਕਰਨਾ ਜਾਰੀ ਰੱਖੇਗੀ, ਜੋ ਕਿ ਪੇਂਡੂ ਸਸ਼ਕਤੀਕਰਨ, ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਮਹੱਤਵਪੂਰਨ ਥੰਮ੍ਹ ਹੈ।" ਉਨ੍ਹਾਂ ਲੋਕਾਂ ਨੂੰ #NationalHandloomDay ਦੀ ਵਰਤੋਂ ਕਰਕੇ ਆਪਣੇ ਮਨਪਸੰਦ ਹੈਂਡਲੂਮ ਉਤਪਾਦਾਂ ਅਤੇ ਜੀਆਰਡਬਲਯੂਐਮ ਵੀਡੀਓਜ਼ ਨੂੰ ਸਾਂਝਾ ਕਰਨ ਲਈ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ, ਜੋ ਇਸ ਖੇਤਰ ਨਾਲ ਜੁੜੇ ਲੋਕਾਂ ਦਾ ਮਨੋਬਲ ਵਧਾਏਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਪੋਸਟ ਵਿੱਚ ਚਾਰ ਅੱਖਰਾਂ ਜੀਆਰਡਬਲਯੂਐਮ ਦਾ ਜ਼ਿਕਰ ਕੀਤਾ ਹੈ। ਇਸਦਾ ਅਰਥ ਹੈ "ਗੇਟ ਰੈਡੀ ਵਿਦ ਮੀ" ਹੁੰਦਾ । ਇਹ ਸੋਸ਼ਲ ਮੀਡੀਆ 'ਤੇ ਇੱਕ ਪ੍ਰਸਿੱਧ ਵੀਡੀਓ ਫਾਰਮੈਟ ਹੈ। ਇਸ ਵਿੱਚ, ਕ੍ਰੀਏਟਰ ਜਾਂ ਵਲੌਗਰ ਕੈਮਰੇ 'ਤੇ ਗੱਲ ਕਰਦੇ ਹੋਏ ਇੱਕ ਦਿਨ, ਪਾਰਟੀ ਜਾਂ ਵਿਸ਼ੇਸ਼ ਸਮਾਗਮ ਨੂੰ ਸਾਂਝਾ ਕਰਦੇ ਹਨ।

ਮੁੱਖ ਖ਼ਬਰਾਂ

 ਭਾਜਪਾ 14 ਤੋਂ 22 ਸਾਲ ਦੇ ਨੌਜਵਾਨਾਂ ’ਤੇ ਰਹੇਗਾ ਫੋਕਸ

ਭਾਜਪਾ 14 ਤੋਂ 22 ਸਾਲ ਦੇ ਨੌਜਵਾਨਾਂ ’ਤੇ ਰਹੇਗਾ ਫੋਕਸ

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵੀ ਨੌਜਵਾਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ

ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ

 ਸਾਨੂੰ, ਸੈਨਿਕਾਂ ਦੀ  ਹਿੰਮਤ, ਅਣਥੱਕ ਸੰਘਰਸ਼ ਤੇ ਬੇਮਿਸਾਲ ਸਮਰਪਣ ਦੀ ਯਾਦ ਦਿਵਾਉਂਦਾ ਹੈ ਆਜ਼ਾਦੀ ਦਾ ਦਿਹਾੜਾ 

ਸਿੱਕਮ ਸੁਰੰਗ ਹਾਦਸੇ 'ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਵਿੱਤੀ ਸਹਾਇਤਾ ਦਾ ਐਲਾਨ

ਸਿੱਕਮ ਸੁਰੰਗ ਹਾਦਸੇ 'ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਵਿੱਤੀ ਸਹਾਇਤਾ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਮ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ₹50,000 ਅਤੇ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ।

ਨੀਟ ਵਿੱਚ ਗੜਬੜੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ,ਪ੍ਰਧਾਨ ਮੰਤਰੀ ਮੋਦੀ ਦੀ ਐਨਡੀਏ ਸੰਸਦ ਮੈਂਬਰਾਂ ਦੀ ਮੀਟਿੰਗ ‘ਮੰਗਲ ਮਿਲਨ’ ਚ ਐਲਾਨ

ਨੀਟ ਵਿੱਚ ਗੜਬੜੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ,ਪ੍ਰਧਾਨ ਮੰਤਰੀ ਮੋਦੀ ਦੀ ਐਨਡੀਏ ਸੰਸਦ ਮੈਂਬਰਾਂ ਦੀ ਮੀਟਿੰਗ ‘ਮੰਗਲ ਮਿਲਨ’ ਚ ਐਲਾਨ

ਪ੍ਰਧਾਨ ਮੰਤੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਨੀਟ ਵਿੱਚ ਗੜਬੜੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ

ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੇ ਪ੍ਰਧਾਨ ਮੰਤਰੀ ਨਰੇੇਂਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ 'ਬਿੰਦੰਗ ਆਦਿਪੂਰਨਾ' ਨਾਲ ਸਨਮਾਨਿਤ ਕੀਤਾ ਹੈ। ਇਹ ਅਵਾਰਡ ਇੰਡੋਨੇਸ਼ੀਆ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈ