ਨਵੀਂ ਦਿੱਲੀ, 04 ਸਤੰਬਰ (ਹਿੰ.ਸ.) : ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਅੱਜ ਚੰਡੀਗੜ੍ਹ ਦੇ ਦੌਰੇ ’ਤੇ ਹੋਣਗੇ। ਇਸ ਦੌਰਾਨ ਉਹ ਐਸ. ਏ. ਆਈ. ਐਫ. ਅਤੇ ਸੀ. ਆਈ. ਐਲ. ਵਿਖੇ ਐਡਵਾਂਸਡ ਐਨਾਲਿਟੀਕਲ ਲੈਬਾਰਟਰੀ ਸਹੂਲਤ ਦਾ ਉਦਘਾਟਨ ਕਰਨਗੇ। ਉਪ ਰਾਸ਼ਟਰਪਤੀ ਸਕੱਤਰੇਤ ਦੇ ਅਨੁਸਾਰ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਐਕਸ-ਆਫਿਸੀਓ ਚਾਂਸਲਰ ਸੀ. ਪੀ. ਰਾਧਾਕ੍ਰਿਸ਼ਨਨ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦਾ ਦੌਰਾ ਕਰਨਗੇ। ਉਹ ਸੋਫਿਸਟੀਕੇਟਿਡ ਐਨਾਲਿਟੀਕਲ ਇੰਸਟਰੂਮੈਂਟੇਸ਼ਨ ਸਹੂਲਤ (ਐਸ. ਏ. ਆਈ. ਐਫ.) ਅਤੇ ਸੈਂਟਰਲ ਇੰਸਟਰੂਮੈਂਟੇਸ਼ਨ ਲੈਬਾਰਟਰੀ (ਸੀ. ਆਈ. ਐਲ.) ਵਿਖੇ ਐਡਵਾਂਸਡ ਐਨਾਲਿਟੀਕਲ ਲੈਬਾਰਟਰੀ ਸਹੂਲਤ ਦਾ ਉਦਘਾਟਨ ਕਰਨਗੇ। ਉਪ ਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਟੈਕਨਾਲੋਜੀ ਇਨੋਵੇਸ਼ਨ ਪਲੇਟਫਾਰਮ ਦਾ ਵੀ ਉਦਘਾਟਨ ਕਰਨਗੇ, ਜੋ ਕਿ ਯੂਨੀਵਰਸਿਟੀ ਦੇ ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ।
ਐਡਵਾਂਸਡ ਐਨਾਲਿਟੀਕਲ ਲੈਬਾਰਟਰੀ ਸਹੂਲਤ ਦਾ ਕਰਨਗੇ ਉਦਘਾਟਨ
ਜੋ ਕਿ ਯੂਨੀਵਰਸਿਟੀ ਦੇ ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ
ਮੁੱਖ ਖ਼ਬਰਾਂ
ਫਰੀਦਕੋਟ ’ਚ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ ਜਾਰੀ
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ
ਬੈਂਗਲੁਰੂ-ਚੇਨਈ ਐਕਸਪ੍ਰੈਸਵੇਅ 'ਤੇ ਭਿਆਨਕ ਸੜਕ ਹਾਦਸਾ
ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਚਾਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ
ਵਿਧਾਇਕ ਨਰਿੰਦਰਪਾਲ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
ਲਾਭਪਾਤਰੀਆਂ ਨੇ ਕਿਹਾ : ਰਾਸ਼ਨ ਮਿਲਣ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਮਦਦ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਰਿੰਦਾਵਨ ਲਈ ਬੱਸ ਰਵਾਨਾ
ਬਜ਼ੁਰਗਾਂ ਤੇ ਸ਼ਰਧਾਲੂਆਂ ਲਈ ਮੁਫ਼ਤ ਤੇ ਸੁਰੱਖਿਅਤ ਤੀਰਥ ਯਾਤਰਾ ਦੀ ਸਹੂਲਤ : ਸੰਧਵਾਂ
ਪੀ. ਜੀ. ਆਈ. ਐਡਵਾਂਸ ਆਈ ਸੈਂਟਰ ਦਾ 98 ਕਰੋੜ ਨਾਲ ਹੋਵੇਗਾ ਵਿਸਥਾਰ
6 ਮੰਜ਼ਿਲਾ ਬਣੇਗਾ ਨਵਾਂ ਬਲਾਕ, 4 ਨਵੇਂ ਆਪਰੇਸ਼ਨ ਥੀਏਟਰ ਤੇ 18 ਬੈੱਡਾਂ ਦਾ ਮਿਲੇਗਾ ਵਾਰਡ, ਨਵੇਂ ਬਲਾਕ ਨਾਲ ਮਰੀਜ਼ਾਂ ਨੂੰ ਇਲਾਜ ਤੇ ਸਰਜਰੀ ਦੀਆਂ ਸਹੂਲਤਾਂ ’ਚ ਮਿਲੇਗਾ ਵਾਧਾ