ਕਾਠਮੰਡੂ, 30 ਅਗਸਤ (ਹਿੰ.ਸ.) : ਚੀਨ ਦੇ ਤਿੱਬਤ ਆਟੋਨੋਮਸ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਕੇਰੋਂਗ ਵਿੱਚ 546 ਲੋਕ ਲਾਪਤਾ ਹੋ ਗਏ ਹਨ। ਚੀਨ ਦੇ ਸਰਕਾਰੀ ਟੈਲੀਵਿਜ਼ਨ ਸੀਸੀਟੀਵੀ ਦੇ ਅਨੁਸਾਰ ਲਾਪਤਾ ਲੋਕਾਂ ਵਿੱਚ 23 ਦੇਸ਼ਾਂ ਦੇ 261 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਲਾਪਤਾ ਵਿਦੇਸ਼ੀ ਨਾਗਰਿਕਾਂ ਵਿੱਚ ਨੇਪਾਲੀ ਨਾਗਰਿਕ ਸਭ ਤੋਂ ਵੱਧ ਹਨ। ਚੀਨੀ ਅਧਿਕਾਰੀਆਂ ਦੇ ਅਨੁਸਾਰ, 104 ਨੇਪਾਲੀ ਨਾਗਰਿਕ ਅਤੇ 49 ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ। ਸੀਸੀਟੀਵੀ ਵੱਲੋਂ ਿਤਆਰੀ ਕੀਤੀ ਰਿਪੋਰਟ ਅਨੁਸਾਰ ਲਾਪਤਾ ਵਿਦੇਸ਼ੀ ਨਾਗਰਿਕ ਜਿਨ੍ਹਾਂ ਵਿਚ ਨੇਪਾਲ ਦੇ 104, ਭਾਰਤ ਦੇ 49, ਲਾਤਵੀਆ ਦੇ 33, ਅਮਰੀਕਾ ਦੇ 18, ਯੂਕੇ ਦੇ 15, ਕੈਨੇਡਾ ਅਤੇ ਆਸਟ੍ਰੇਲੀਆ ਦੇ 6-6, ਦੱਖਣੀ ਅਫਰੀਕਾ ਦੇ 4, ਮਲੇਸ਼ੀਆ, ਜਰਮਨੀ ਅਤੇ ਰੂਸ ਦੇ 3-3, ਫਰਾਂਸ, ਨਿਊਜ਼ੀਲੈਂਡ, ਐਸਟੋਨੀਆ ਅਤੇ ਆਇਰਲੈਂਡ ਦੇ 2-2 ਫਿਨਲੈਂਡ, ਨੀਦਰਲੈਂਡ, ਲਿਥੁਆਨੀਆ, ਪੁਰਤਗਾਲ, ਯੂਕਰੇਨ, ਸਪੇਨ ਅਤੇ ਹੰਗਰੀ ਦੇ 1-1 ਸ਼ਾਮਿਲ ਹਨ। ਇਸ ਦੌਰਾਨ ਚੀਨੀ ਅਧਿਕਾਰੀਆਂ ਨੇ ਲਾਪਤਾ ਨਾਗਰਿਕਾਂ ਬਾਰੇ ਆਪਣੇ ਦੇਸ਼ਾਂ ਦੇ ਦੂਤਾਵਾਸਾਂ ਅਤੇ ਕੌਂਸਲਰ ਸੇਵਾਵਾਂ ਨੂੰ ਰਸਮੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ। ੳੁਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਸਾਰਕ ਅਨੁਸਾਰ ਇਹ ਰਿਪੋਰਟ ਵਿਦੇਸ਼ ਮਾਮਲਿਆਂ, ਜਨਤਕ ਸੁਰੱਖਿਆ, ਸੱਭਿਆਚਾਰ ਅਤੇ ਸੈਰ-ਸਪਾਟਾ ਅਤੇ ਐਮਰਜੈਂਸੀ ਪ੍ਰਬੰਧਨ ਸਮੇਤ ਵੱਖ-ਵੱਖ ਸੰਸਥਾਵਾਂ ਦੁਆਰਾ ਸਾਂਝੀ ਜਾਂਚ ਅਤੇ ਤਾਲਮੇਲ ਤੋਂ ਬਾਅਦ ਤਿਆਰ ਕੀਤੀ ਗਈ ਹੈ।
ਲਾਪਤਾ ਵਿਦੇਸ਼ੀ ਨਾਗਰਿਕਾਂ ’ਚ ਨੇਪਾਲੀ ਨਾਗਰਿਕ ਸਭ ਤੋਂ ਵੱਧ
ਤਿੱਬਤ ਦੇ ਕੇਰੁੰਗ ’ਚ ਹੜ੍ਹ ਕਾਰਨ 546 ਲੋਕ ਲਾਪਤਾ, ਇਨ੍ਹਾਂ ’ਚ 104 ਨੇਪਾਲੀ ਤੇ 49 ਭਾਰਤੀ
ਚੀਨ ਦੇ ਸਰਕਾਰੀ ਟੈਲੀਵਿਜ਼ਨ ਸੀਸੀਟੀਵੀ ਦੇ ਅਨੁਸਾਰ ਲਾਪਤਾ ਲੋਕਾਂ ਵਿੱਚ 23 ਦੇਸ਼ਾਂ ਦੇ 261 ਵਿਦੇਸ਼ੀ ਨਾਗਰਿਕ ਸ਼ਾਮਲ
By :
True Update
,
Sukhwinder Kaur
•