ਅੰਮ੍ਰਿਤਸਰ ਰਾਈਡਰਜ਼ 'ਚ ਕੱਢੀ ਜਾਵੇਗੀ ਰੈਲੀ

ਅੰਮ੍ਰਿਤਸਰ ਰਾਈਡਰਜ਼ ਵੱਲੋਂ ਸਿੱਖ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੀ ਯਾਦ ’ਚ ਕੱਢੀ ਜਾਵੇਗੀ ਯਾਦਗਾਰੀ ਮੋਟਰਸਾਈਕਲ ਰਾਈਡ

ਸਿੰਘ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਨੂੰ ਸਰਧਾਂਜਲੀ ਭੇਟ ਕਰਨ ਲਈ ਅੰਮ੍ਰਿਤਸਰ ਰਾਈਡਰਜ਼ ਵੱਲੋਂ ਇੱਕ ਮੋਟਰਸਾਈਕਲ ਰਾਈਡ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਭਾਰਤੀ ਫੌਜ ਦੇ ਜਵਾਨ ਅਤੇ ਸਿਵਿਲ ਮੋਟਰਸਾਈਕਲ ਯਾਤਰੀ ਵੀ ਸ਼ਾਮਲ ਹੋਣਗੇ।

By : True Update , Harmanjot Singh
ਅੰਮ੍ਰਿਤਸਰ ਰਾਈਡਰਜ਼ ਵੱਲੋਂ ਸਿੱਖ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੀ ਯਾਦ ’ਚ ਕੱਢੀ ਜਾਵੇਗੀ ਯਾਦਗਾਰੀ ਮੋਟਰਸਾਈਕਲ ਰਾਈਡ

ਅੰਮ੍ਰਿਤਸਰ, (ਹਿੰ.ਸ.) ਸਿੱਖ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੇ ਸਾਹਸ, ਬਲਿਦਾਨ ਅਤੇ ਗੌਰਵਮਈ ਵਿਰਸੇ ਨੂੰ ਸ਼ਰਧਾਂਜਲੀ ਭੇਟ ਕਰਨ ਲਈ 12 ਜੁਲਾਈ ਨੂੰ ਅੰਮ੍ਰਿਤਸਰ ਰਾਈਡਰਜ਼ ਵੱਲੋਂ ਪੁਲ ਮੋਰਾਂ (ਪੁਲ ਕੰਜਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਯਾਦਗਾਰੀ ਰਾਈਡ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ-ਨਾਲ ਸਿਵਲ ਮੋਟਰਸਾਈਕਲ ਰਾਈਡਰ ਵੀ ਸ਼ਮੂਲੀਅਤ ਕਰਨਗੇ। ਇਸ ਉਪਰਾਲੇ ਦਾ ਮਕਸਦ ਦੇਸ਼ ਦੀ ਰੱਖਿਆ ਲਈ ਆਪਣਾ ਸਰਵੋੱਚ ਬਲਿਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਨੌਜਵਾਨਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਰਾਈਡ ਦੀ ਸ਼ੁਰੂਆਤ ਸਵੇਰੇ 5:30 ਵਜੇ ਕੰਪਨੀ ਬਾਗ, ਅੰਮ੍ਰਿਤਸਰ ਤੋਂ ਹੋਵੇਗੀ, ਜਿੱਥੇ ਸਾਰੇ ਭਾਗੀਦਾਰ ਇਕੱਠੇ ਹੋਣਗੇ। ਇਸ ਤੋਂ ਬਾਅਦ ਮੋਟਰਸਾਈਕਲ ਕਾਫ਼ਲਾ ਲਗਭਗ 25 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕਰੀਬ ਅੱਧੇ ਘੰਟੇ ਵਿੱਚ ਪੁਲ ਮੋਰਾਂ (ਪੁਲ ਕੰਜਰੀ) ਸਥਿਤ ਵਾਰ ਮੈਮੋਰੀਅਲ ਪਹੁੰਚੇਗਾ, ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 
                 ਡਿਪਟੀ ਕਮਿਸ਼ਨਰ ਨੇ ਮੋਟਰਸਾਈਕਲ ਪ੍ਰੇਮੀਆਂ, ਸਾਬਕਾ ਸੈਨਿਕਾਂ, ਸੇਵਾਰਤ ਫੌਜੀ ਜਵਾਨਾਂ ਅਤੇ ਦੇਸ਼ ਭਗਤ ਨਾਗਰਿਕਾਂ ਨੂੰ ਇਸ ਯਾਦਗਾਰੀ ਰਾਈਡ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਿੱਖ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੇ ਬਲਿਦਾਨ ਨੂੰ ਯਾਦ ਰੱਖਣ ਦੇ ਨਾਲ-ਨਾਲ ਰਾਸ਼ਟਰੀ ਏਕਤਾ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਭਾਗੀਦਾਰਾਂ ਨੂੰ ਰਾਈਡ ਦੌਰਾਨ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਨ, ਹੈਲਮੈਟ ਦੀ ਵਰਤੋਂ ਕਰਨ, ਅਨੁਸ਼ਾਸਨ ਬਣਾਈ ਰੱਖਣ ਅਤੇ ਆਪਸੀ ਸਤਿਕਾਰ ਤੇ ਭਾਈਚਾਰੇ ਦੀ ਭਾਵਨਾ ਨਾਲ ਇਸ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

ਮੁੱਖ ਖ਼ਬਰਾਂ


ਅੰਮ੍ਰਿਤਸਰ ਵਿੱਚ ਸ਼ਹੀਦ ਸੂਰਮਿਆਂ ਦੀ ਯਾਦ ’ਚ ਕੱਢੀ  ਬਾਈਕ ਰੈਲੀ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਬਹਾਦਰ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਅੰਮ੍ਰਿਤਸਰ ਵਿੱਚ ਸ਼ਹੀਦ ਸੂਰਮਿਆਂ ਦੀ ਯਾਦ ’ਚ ਕੱਢੀ ਬਾਈਕ ਰੈਲੀ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਬਹਾਦਰ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

1971 ਦੀਆਂ ਜੰਗ ਦੇ ਵਿਰਾਸਤ ਵਿੱਚ ਬਹਾਦਰੀ ਨਾਲ ਸ਼ਹੀਦ ਹੋਏ ਫੌਜੀਆਂ ਦੀ ਸ਼ਰਧਾਂਜਲੀ ਲਈ ਅੰਮ੍ਰਿਤਸਰ ਰਾਈਡਰਜ਼ ਅਤੇ ਭਾਰਤੀ ਫੌਜ ਨੇ ਅੰਮ੍ਰਿਤਸਰ ਤੋਂ ਪੁਲ ਮੋਰਾਂ ਵਾਰ ਮੈਮੋਰੀਅਲ ਤੱਕ ਇੱਕ ਯਾਦਗਾਰੀ ਬਾਈਕ ਰੈਲੀ ਦਾ ਆਯੋਜਨ ਕੀਤਾ।