ਪਿੰਡ ਅਲੀਆਣਾ ਵਿਖੇ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ

ਦਾਲਾਂ ਦੀ ਵਿਗਿਆਨਕ ਖੇਤੀ ਅਪਣਾਉਣ ਨਾਲ ਵਧੇਗੀ ਕਿਸਾਨਾਂ ਦੀ ਆਮਦਨ: ਡਾ. ਕੁਲਵੰਤ ਸਿੰਘ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਪਿੰਡ ਅਲੀਆਣਾ ਵਿੱਚ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਦਾਲਾਂ ਦੀ ਵਿਗਿਆਨਿਕ ਖੇਤੀ, ਉਤਪਾਦਕਤਾ ਵਿੱਚ ਵਾਧਾ ਅਤੇ ਟਿਕਾਊ ਖੇਤੀ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ।

By : True Update , Harmanjot Singh

ਦਾਲਾਂ ਦੀ ਵਿਗਿਆਨਕ ਖੇਤੀ ਅਪਣਾਉਣ ਨਾਲ ਵਧੇਗੀ ਕਿਸਾਨਾਂ ਦੀ ਆਮਦਨ: ਡਾ. ਕੁਲਵੰਤ ਸਿੰਘ

ਫਾਜ਼ਿਲਕਾ, (ਹਿੰ.ਸ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜ਼ਿਲਕਾ ਵੱਲੋਂ 'ਮਿਸ਼ਨ ਆਤਮਨਿਰਭਰਤਾ ਇਨ ਪਲਸਿਜ਼' ਤਹਿਤ ਪਿੰਡ ਅਲੀਆਣਾ ਵਿਖੇ ਇੱਕ ਰੋਜ਼ਾ ਕਿਸਾਨ ਸਿਖ਼ਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਦਾਲਾਂ ਦੀ ਵਿਗਿਆਨਕ ਖੇਤੀ, ਉਤਪਾਦਕਤਾ ਵਿੱਚ ਵਾਧਾ ਅਤੇ ਟਿਕਾਊ ਖੇਤੀ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਮੂੰਗੀ ਸਮੇਤ ਹੋਰ ਦਾਲਾਂ ਦੀ ਕਾਸ਼ਤ ਦੇ ਮਹੱਤਵ ਬਾਰੇ ਚਰਚਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਦਾਲਾਂ ਦੀ ਖੇਤੀ ਅਪਣਾਉਣੀ ਚਾਹੀਦੀ ਹੈ। ਇਸ ਨਾਲ ਜ਼ਮੀਨ ਦੀ ਸਿਹਤ ਸੁਧਰੇਗੀ, ਪਾਣੀ ਦੀ ਬੱਚਤ ਹੋਵੇਗੀ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਭਾਰਤ ਨੂੰ ਦਾਲਾਂ ਦੇ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਅਤੇ ਵਿਦੇਸ਼ੀ ਆਯਾਤ ਘਟਾਉਣ ਲਈ ਇਸ ਦਿਸ਼ਾ ਵੱਲ ਕਦਮ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਧੰਜੂ ਨੇ ਆਏ ਹੋਏ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਨਿਰੰਤਰ ਰਾਬਤਾ ਬਣਾਉਣ ਅਤੇ ਵਿਭਾਗ ਦੀਆਂ ਭਲਾਈ ਸਕੀਮਾਂ ਤੇ ਆਧੁਨਿਕ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਲਵਪ੍ਰੀਤ ਸਿੰਘ ਨੇ ਦਾਲਾਂ ਦੀ ਖੇਤੀ ਤੋਂ ਇਲਾਵਾ ਝੋਨੇ ਅਤੇ ਬਾਸਮਤੀ ਦੀ ਵਿਗਿਆਨਕ ਕਾਸ਼ਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਬਚਣ ਅਤੇ ਮਿੱਟੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਹੀ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਦੇ ਡਾ. ਅਰਵਿੰਦ ਆਹਲਾਵਤ ਨੇ ਕੇ.ਵੀ.ਕੇ. ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਸਿਖ਼ਲਾਈ ਪ੍ਰੋਗਰਾਮਾਂ ਬਾਰੇ ਦੱਸਿਆ। ਡਾ. ਪ੍ਰਕਾਸ਼ ਨੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਹਰੀ ਖਾਦ ਜਿਵੇਂ ਜੰਤਰ, ਮੂੰਗੀ ਆਦਿ ਦੀ ਕਾਸ਼ਤ ਅਤੇ ਉਨ੍ਹਾਂ ਨੂੰ ਖੇਤ ਵਿੱਚ ਹੀ ਵਾਹੁਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਇਸ ਕੈਂਪ ਵਿੱਚ ਪਿੰਡ ਅਲੀਆਣਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ, ਪਿੰਡ ਅਲੀਆਣਾ ਦੇ ਸਰਪੰਚ, ਪਿੰਡ ਚਿਰਾਗ ਢਾਣੀ ਦੇ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਕੈਂਪ ਵਿੱਚ ਹਾਜ਼ਰ ਕਿਸਾਨਾਂ ਨੇ ਖੇਤੀ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰਕੇ ਆਪਣੀਆਂ ਖੇਤੀਬਾੜੀ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਮਾਹਿਰਾਂ ਵੱਲੋਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।ਕੈਂਪ ਦੇ ਅਖੀਰ ਵਿੱਚ ਮੁੱਖ ਖ਼ੇਤੀਬਾੜੀ ਅਫ਼ਸਰ, ਡਾ. ਕੁਲਵੰਤ ਸਿੰਘ ਵੱਲੋਂ ਕਿਸਾਨਾਂ ਨੂੰ ਮੂੰਗੀ ਦੀਆਂ ਮਿੰਨੀ ਕਿੱਟਾਂ ਵੀ ਵੰਡੀਆਂ ਗਈਆਂ।

ਮੁੱਖ ਖ਼ਬਰਾਂ

ਭਾਰਤ ਵਿੱਚ 1 ਜੂਨ ਤੋਂ 'ਖੇਤ ਬਚਾਓ' ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਲਾਹ ਦਿੱਤੀ

ਭਾਰਤ ਵਿੱਚ 1 ਜੂਨ ਤੋਂ 'ਖੇਤ ਬਚਾਓ' ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਲਾਹ ਦਿੱਤੀ

ਭਾਰਤ ਵਿੱਚ 1 ਜੂਨ ਤੋਂ 'ਖੇਤ ਬਚਾਓ' ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਦੇਸ਼ਾਂ ਦੀ ਨਿਰਧਾਰਣ ਕੀਤੀ ਹੈ। ਮੁਹਿੰਮ ਦਾ ਧਿਆਨ ਖਾਦ ਦੀ ਅਸੰਤੁਲਿਤ ਵਰਤੋਂ ਨੂੰ ਘਟਾਉਣ, ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਜੈਵਿਕ ਖੇਤੀਬਾੜੀ ਨੂੰ ਵਧਾਉਣ 'ਤੇ ਹੋਵੇਗਾ। ਇਹ ਮੁਹਿੰਮ ਪੰਚਾਇਤ ਪੱਧਰ 'ਤੇ ਮਜ਼ਬੂਤ ਅਧਾਰ 'ਤੇ ਹੋਵੇਗੀ ਅਤੇ 1,650 ਟੀਮਾਂ ਤਹਿਤ ਕਿਸਾਨਾਂ ਨੂੰ ਸਥਿਤੀ-ਵਿਸ਼ੇਸ਼ ਸਲਾਹ ਦਿੱਤੀ ਜਾਵੇਗੀ।

ਕੁਦਰਤੀ ਖੇਤੀ ਰਾਹੀਂ ਛੋਲਿਆਂ ਦੀ ਪੈਦਾਵਾਰ ਕਰ ਕੇ ਹੋਇਆ ਮਾਲਾਮਾਲ,  ਲਲਿਤ ਕਾਲੀਆ ਦੂਜਿਆਂ ਲਈ ਬਣਿਆ ਮਿਸਾਲ

ਕੁਦਰਤੀ ਖੇਤੀ ਰਾਹੀਂ ਛੋਲਿਆਂ ਦੀ ਪੈਦਾਵਾਰ ਕਰ ਕੇ ਹੋਇਆ ਮਾਲਾਮਾਲ,  ਲਲਿਤ ਕਾਲੀਆ ਦੂਜਿਆਂ ਲਈ ਬਣਿਆ ਮਿਸਾਲ

ਹਮੀਰਪੁਰ ਦੇ ਕਿਸਾਨ ਲਲਿਤ ਕਾਲੀਆ ਨੇ ਕੁਦਰਤੀ ਖੇਤੀ ਰਾਹੀਂ ਛੋਲੇ ਦੀ ਫਸਲ ਉਗਾਈ, ਕੀਮੀਆਈ ਖਾਦ ਤੋਂ ਬਿਨਾਂ ਵਧੀਆ ਪੈਦਾਵਾਰ ਹਾਸਲ ਕੀਤੀ।