ਗੁਰਚਰਨ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਫਗਵਾੜਾ ਦੇ ਮੌਲੀ ਪਿੰਡ ’ਚ 62 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਕਪੂਰਥਲਾ ਜ਼ਿਲ੍ਹੇ ਦਾ ਫਗਵਾੜਾ ਦੇ ਇੱਕ ਪਿੰਡ 'ਚ ਸੌਮਵਾਰ ਦੀ ਰਾਤ ਗੁਰਚਰਨ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ।

By : True Update , Harmanjot Singh
ਫਗਵਾੜਾ ਦੇ ਮੌਲੀ ਪਿੰਡ ’ਚ 62 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਫਗਵਾੜਾ, 10 ਅਗਸਤ (ਹਿੰ.ਸ.) ਕਪੂਰਥਲਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਫਗਵਾੜਾ ਦੇ ਮੌਲੀ ਪਿੰਡ ਵਿੱਚ ਐਤਵਾਰ-ਸੋਮਵਾਰ ਦੀ ਰਾਤ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਹਮਲਾਵਾਰਾਂ ਵੱਲੋਂ ਗੁਰਚਰਨ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਗਰਦਨ ’ਤੇ ਵਾਰ ਕੀਤਾ ਜਿਸ ਕਾਰਨ ਮੌਕੇ 'ਤੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੋਮਵਾਰ ਸਵੇਰੇ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਅਤੇ ਡੀਐੱਸਪੀ ਪਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਪਿੰਡ ਤੋਂ ਬਾਹਰ ਟਿਊਬਵੈੱਲ ਨੇੜੇ ਆਪਣੀ ਹਵੇਲੀ ਵਿੱਚ ਇਕੱਲਾ ਰਹਿੰਦਾ ਸੀ, ਜਦਕਿ ਉਨ੍ਹਾਂ ਦੀ ਪਤਨੀ ਸਿਮਰਨਜੀਤ ਕੌਰ ਪਿੰਡ ਅੰਦਰ ਬਣੇ ਘਰ ਵਿੱਚ ਰਹਿੰਦੀ ਸੀ ਤੇ ਉਨ੍ਹਾਂ ਦਾ ਪੁੱਤਰ ਕੁਲਬੀਰ ਸਿੰਘ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ। ਸੋਮਵਾਰ ਸਵੇਰੇ ਜਦੋਂ ਸਿਮਰਨਜੀਤ ਕੌਰ ਹਵੇਲੀ ਪਹੁੰਚੀ ਤਾਂ ਉਸ ਨੇ ਗੁਰਚਰਨ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਦੇਖਿਆ। ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਦੇ ਨਿਸ਼ਾਨ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਅਤੇ ਮੁਲਜ਼ਮਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਵੱਲੋਂ ਸਾਰੇ ਸੰਭਾਵਿਤ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਮੁੱਖ ਖ਼ਬਰਾਂ

ਮਹਿਲਾ ਦੀ ਬੇਸਬਾਲ ਨਾਲ ਕੁੱਟਮਾਰ ਮਗਰੋਂ ਗੋਲੀਆਂ ਮਾਰ ਕੇ ਹੱਤਿਆ

ਮਹਿਲਾ ਦੀ ਬੇਸਬਾਲ ਨਾਲ ਕੁੱਟਮਾਰ ਮਗਰੋਂ ਗੋਲੀਆਂ ਮਾਰ ਕੇ ਹੱਤਿਆ

ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਲਈ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਨੰਦੇੜ ਸਾਹਿਬ ਵਿਖੇ ਹੋਇਆ ਜਾ*ਨ*ਲੇਵਾ ਹ*ਮ*ਲਾ*

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਨੰਦੇੜ ਸਾਹਿਬ ਵਿਖੇ ਹੋਇਆ ਜਾ*ਨ*ਲੇਵਾ ਹ*ਮ*ਲਾ*

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਹਜ਼ੂਰ ਸਾਹਿਬ ਵਿਖੇ ਗਏ ਸਨ

ਕੈਨੇਡਾ ਦੇ ਐਡਮੰਟਨ ਵਿੱਚ ਪੰਜਾਬੀ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਗ੍ਰਿਫ਼ਤਾਰ

ਕੈਨੇਡਾ ਦੇ ਐਡਮੰਟਨ ਵਿੱਚ ਪੰਜਾਬੀ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਗ੍ਰਿਫ਼ਤਾਰ

ਕੈਨੇਡਾ ਦੇ ਐਡਮੰਟਨ ਵਿੱਚ ਇੱਕ ਪੰਜਾਬੀ ਕੁੜੀ ਦਮਨਪ੍ਰੀਤ ਕੌਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਲਿਵ-ਇਨ ਪਾਰਟਨਰ ਰਿਤੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਮਰਡਰ ਦਾ ਮਾਮਲਾ ਦਰਜ ਕੀਤਾ ਹੈ।

ਕਪੂਰਥਲਾ ਵਜੋਂ 26310 ਫਾਰਮ ਡਿਜੀਟਾਈਜ਼ ਕੀਤੇ ਜਾਣ ਤੋ ਬੀ.ਐੱਲ.ਓ ਦੀ ਮਹੱਤਤਾ ਦਿਖਾਈ ਗਈ ਹੈ।

ਕਪੂਰਥਲਾ ਵਜੋਂ 26310 ਫਾਰਮ ਡਿਜੀਟਾਈਜ਼ ਕੀਤੇ ਜਾਣ ਤੋ ਬੀ.ਐੱਲ.ਓ ਦੀ ਮਹੱਤਤਾ ਦਿਖਾਈ ਗਈ ਹੈ।

ਕਪੂਰਥਲੇ ਅਕਾਸ਼ ਬਾਂਸਲ ਨੇ ਖੋਜਨਾਰਮ ਦੇ ਘਰ-ਘਰ ਫਾਰਮ ਵੰਡਦਿਆਂ 26310 ਕਾਪੀਆਂ ਮੋਬਾਈਲ ਐਪ ਰਾਹੀਂ ਜਾਣ ਲਿਖੀਆਂ। ਵੀਬੀ.ਏ.ਆਈ. ਦੀ ਦੂਜੀ ਮੁਹਿੰਮ ਵਿੱਚ ਹਾਲੇ ਤੱਕ ਪੂਰੀ ਨਾ ਹੋਈ ਹੈ।