ਸਕੂਲ ਮੈਨੇਜਮੈਂਟ ਵੱਲੋਂ ‘ਮਿਸ ਤੀਜ’ ਮੁਕਾਬਲਾ

ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਭੰਗੜਾ, ਗਿੱਧਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ ਗਈ

By : True Update , Sukhwinder Kaur
ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਪ੍ਰਿੰਸੀਪਲ ਅਤੇ ਹੋਰ

ਖੰਨਾ, 26 ਅਗਸਤ  (ਰਾਜੂ, ਸ਼ਾਹੀ) :  ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ ਰੋਡ ਖੰਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਭੰਗੜਾ, ਗਿੱਧਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ। ਵਿਦਿਆਰਥਣਾਂ ਵੱਲੋਂ ਪੀਂਘਾਂ ਝੂਟੀਆਂ ਗਈਆਂ ਅਤੇ ਡੀਜੇ ਲਗਾ ਕੇ ਖੂਬ ਆਨੰਦ ਮਾਣਿਆ ਗਿਆ। ਸਕੂਲ ਮੈਨੇਜਮੈਂਟ ਵੱਲੋਂ ਇਸ ਮੌਕੇ ‘ਮਿਸ ਤੀਜ’ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਲਗਭਗ 112 ਵਿਦਿਆਰਥਣਾਂ ਨੇ ਭਾਗ ਲਿਆ। ਮੁਕਾਬਲੇ ਨੂੰ ਜੂਨੀਅਰ, ਸਬ-ਜੂਨੀਅਰ ਅਤੇ ਸੀਨੀਅਰ ਤਿੰਨ ਵਰਗਾਂ ਵਿੱਚ ਵੰਡਿਆ ਗਿਆ। ਜੂਨੀਅਰ ਵਰਗ ਵਿੱਚ ਪੰਜਵੀਂ ਜਮਾਤ ਤੱਕ, ਸਬ-ਜੂਨੀਅਰ ਵਿੱਚ ਅੱਠਵੀਂ ਜਮਾਤ ਤੱਕ ਅਤੇ ਸੀਨੀਅਰ ਵਰਗ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਮੁਕਾਬਲੇ ਦੇ ਤਿੰਨ ਰਾਊਂਡ ਕਰਵਾਏ ਗਏ। ਪਹਿਲੇ ਰਾਊਂਡ ਵਿੱਚ ਵਿਦਿਆਰਥਣਾਂ ਨੇ ਵਾਕ ਕੀਤੀ। ਦੂਜੇ ਰਾਊਂਡ ਵਿੱਚ ਆਪਣੀ ਜਾਣ-ਪਛਾਣ ਦਿੰਦਿਆਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਆਖਰੀ ਰਾਊਂਡ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦਾ ਸਹੀ ਜਵਾਬ ਦੇਣ ਉਪਰੰਤ ਨੰਬਰ ਲਗਾਉਂਦੇ ਹੋਏ ਮੁੱਖ  ਮਹਿਮਾਨਾਂ ਵੱਲੋਂ ‘ਮਿਸ ਤੀਜ’ ਚੁਣੀ ਗਈ। ਮੁੱਖ ਮਹਿਮਾਨਾਂ ਦੀ ਭੂਮਿਕਾ ਭਵਨੀਸ਼ ਕੌਰ ਹਰਿਓ ਅਤੇ ਪ੍ਰਭਨੂਰ ਕੌਰ ਵੱਲੋਂ ਨਿਭਾਈ ਗਈ। ਸੀਨੀਅਰ ਵਰਗ ਵਿੱਚੋਂ ਜੈਸਮੀਨ ਕੌਰ ਮਾਨ, ਸਬ-ਜੂਨੀਅਰ ਵਰਗ ਵਿੱਚੋਂ ਜਸਨੀਤ ਕੌਰ ਅਤੇ ਜੂਨੀਅਰ ਵਰਗ ਵਿੱਚੋਂ ਸੁਖਪ੍ਰੀਤ ਕੌਰ ਨੂੰ ‘ਮਿਸ ਤੀਜ’ ਦਾ ਖਿਤਾਬ ਦਿੱਤਾ ਗਿਆ। ਪ੍ਰਿੰਸੀਪਲ ਅੰਜੂਮ ਅਬਰੋਲ, ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ, ਮੈਨੇਜਮੈਂਟ ਮੈਂਬਰ ਅੰਜੂ ਬਾਲਾ ਵੱਲੋਂ ਤਿੰਨਾਂ ਵਰਗਾਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਤਾਜ ‘ਮਿਸ ਤੀਜ’ ਸੈਸ਼ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ ਵਿਦਿਆਰਥਣਾਂ ਸਿਮਰਨ ਪ੍ਰੀਤ ਕੌਰ, ਮਹਿਕਪ੍ਰੀਤ ਕੌਰ  ਅਤੇ ਸੀਰਤ ਕੌਰ  ਚੁਣੀਆਂ ਗਈਆਂ ਉਨ੍ਹਾਂ ਨੂੰ ਵੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਮਨਦੀਪ ਜੋਸ਼ੀ, ਸੂਮਨ ਪਰਜਾਪਤੀ, ਸੋਨੀਆ, ਅਨੂ ਯਾਦਵ ਅਤੇ ਮੈਡਮ ਜਸ਼ਨ ਵੱਲੋਂ ਨਿਭਾਈ ਗਈ। ਇਸ ਮੌਕੇ ਸੌਰਭ ਅਬਰੋਲ ਅਤੇ ਗੌਰਵ ਅਬਰੋਲ ਨੇ ਸਮਾਗਮ ਦੀ ਅਗਵਾਈ ਕੀਤੀ।   

ਮੁੱਖ ਖ਼ਬਰਾਂ

ਡਿਪਟੀ ਕਮਿਸ਼ਨਰ ਬਾਂਸਲ ਨੇ ਤਿਆਰੀਆਂ ਦਾ ਲਿਆ ਜਾਇਜ਼ਾ, ਸ਼ਾਮ 7 ਵਜੇ ਸ਼ੁਰੂ ਹੋਵੇਗਾ ਸ਼ੋਅ

ਡਿਪਟੀ ਕਮਿਸ਼ਨਰ ਬਾਂਸਲ ਨੇ ਤਿਆਰੀਆਂ ਦਾ ਲਿਆ ਜਾਇਜ਼ਾ, ਸ਼ਾਮ 7 ਵਜੇ ਸ਼ੁਰੂ ਹੋਵੇਗਾ ਸ਼ੋਅ

ਰਾਤ ਨੂੰ ਆਕਾਸ਼ ’ਚ ਡ੍ਰੋਨਾਂ ਰਾਹੀਂ ਕੀਤੀ ਜਾਣ ਵਾਲੀ ਵਿਸ਼ੇਸ਼ ਡਿਜੀਟਲ ਪੇਸ਼ਕਾਰੀ ’ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਜਾਵੇਗਾ

ਨਵ ਨਿਯੁਕਤ ਯੂਥ ਪ੍ਰਧਾਨ ਸ਼ੁਭਮ ਸ਼ਰਮਾ ਨੇ ਕੱਢਿਆ ਧੰਨਵਾਦੀ ਦੌਰਾ

ਨਵ ਨਿਯੁਕਤ ਯੂਥ ਪ੍ਰਧਾਨ ਸ਼ੁਭਮ ਸ਼ਰਮਾ ਨੇ ਕੱਢਿਆ ਧੰਨਵਾਦੀ ਦੌਰਾ

ਧੂਰੀ ਵਿੱਚ ਕੱਢੇ ਗਏ ਇਸ ਧੰਨਵਾਦੀ ਦੌਰੇ ਦੌਰਾਨ ਕਾਂਗਰਸੀ ਵਰਕਰਾਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ

ਆਜ਼ਾਦੀ ਦਿਵਸ ਮੌਕੇ ਵਾਹਘਾ-ਅਟਾਰੀ ਸਰਹੱਦ ’ਤੇ ਗੂੰਜਿਆ ਹਿੰਦ-ਪਾਕਿ ਭਾਈਚਾਰੇ ਦਾ ਸੰਦੇਸ਼

ਆਜ਼ਾਦੀ ਦਿਵਸ ਮੌਕੇ ਵਾਹਘਾ-ਅਟਾਰੀ ਸਰਹੱਦ ’ਤੇ ਗੂੰਜਿਆ ਹਿੰਦ-ਪਾਕਿ ਭਾਈਚਾਰੇ ਦਾ ਸੰਦੇਸ਼

ਵਾਹਘਾ-ਅਟਾਰੀ ਬਾਰਡਰ ’ਤੇ ਆਜ਼ਾਦੀ ਦਿਵਸ ਮੌਕੇ ਹਿੰਦ-ਪਾਕਿ ਦੋਸਤੀ, ਭਾਈਚਾਰੇ ਅਤੇ ਅਮਨ ਦਾ ਸੰਦੇਸ਼ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਲੋਕਾਂ ਨੇ ਮੋਮਬੱਤੀਆਂ ਜਗਾ ਕੇ ਦੋਵੇਂ ਦੇਸ਼ਾਂ ਵਿਚਕਾਰ ਅਮਨ ਅਤੇ ਸ਼ਾਂਤੀ ਦੀ ਕੀਤੀ ਅਰਦਾਸ ।

ਜ਼ਿਲ੍ਹਾ ਕੋਰਟ ਕੰਪਲੈਕਸ ਮੋਹਾਲੀ ਵਿਖੇ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਅਧਿਕਾਰੀ ਤੇ ਕਰਮਚਾਰੀ

ਜ਼ਿਲ੍ਹਾ ਕੋਰਟ ਕੰਪਲੈਕਸ ਮੋਹਾਲੀ ਵਿਖੇ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਅਧਿਕਾਰੀ ਤੇ ਕਰਮਚਾਰੀ

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਨਿਆਇਕ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ

ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ

 ਸਾਨੂੰ, ਸੈਨਿਕਾਂ ਦੀ  ਹਿੰਮਤ, ਅਣਥੱਕ ਸੰਘਰਸ਼ ਤੇ ਬੇਮਿਸਾਲ ਸਮਰਪਣ ਦੀ ਯਾਦ ਦਿਵਾਉਂਦਾ ਹੈ ਆਜ਼ਾਦੀ ਦਾ ਦਿਹਾੜਾ